ਅਮਰੀਕਾ ਦੇ ਟੈਕਸਾਸ ਵਿੱਚ ਇਮਲੇਡਾ ਦਾ ਕਹਿਰ

hurricane in texas

ਅਮਰੀਕਾ ਦੇ ਸ਼ਹਿਰ ਟੈਕਸਾਸ ਵਿੱਚ ਇਮਲੇਡਾ ਤੂਫ਼ਾਨ ਨੇ ਤਬਾਹੀ ਮਚਾ ਕੇ ਰੱਖੀ ਹੋਈ ਹੈ। ਜਿਸ ਕਾਰਨ ਹੁਣ ਤੱਕ 2 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਵਿੱਚੋਂ ਇੱਕ ਵਿਅਕਤੀ ਦੀ ਮੌਤ ਪਾਣੀ ਵਿੱਚ ਗੱਡੀ ਚਲਾਉਣ ਕਰਕੇ ਹੋਈ ਕਿਉਂਕਿ ਇਮਲੇਡਾ ਤੂਫ਼ਾਨ ਕਰਕੇ ਉੱਥੇ 8-8 ਫੁੱਟ ਪਾਣੀ ਜਮ੍ਹਾ ਹੋ ਚੁੱਕਾ ਸੀ। ਜਦ ਕਿ ਦੂਜੇ ਵਿਅਕਤੀ ਦੀ ਮੌਤ ਪਾਣੀ ਵਿੱਚ ਡੁੱਬਣ ਅਤੇ ਕਰੰਟ ਲੱਗਣ ਕਰਕੇ ਹੋਈ।

hurricane in texas

 

ਬਚਾਅ ਕਾਰਜਾਂ ਵਿੱਚ ਲੱਗੇ ਹੋਏ ਕਰਮਚਾਰੀਆਂ ਨੇ ਹੁਣ ਤੱਕ ਪਾਣੀ ਵਿੱਚ ਫਸੇ ਹੋਏ ਬਹੁਤ ਲੋਕਾਂ ਨੂੰ ਬਾਹਰ ਕੱਢ ਲਿਆ ਹੈ। ਉੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਇਮਲੇਡਾ ਤੂਫ਼ਾਨ ਨੇ ਹਾਰਵੇ ਤੂਫ਼ਾਨ ਦੀ ਯਾਦ ਦਵਾ ਦਿੱਤੀ ਹੈ। ਜੋ ਕਿ ਇੱਥੇ ਦੋ ਸਾਲ ਪਹਿਲਾ ਆਇਆ ਸੀ। ਜਿਸ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਸੀ।

ਜ਼ਰੂਰ ਪੜ੍ਹੋ: ਬੀਜੇਪੀ ਨੂੰ ਲੱਗਾ ਇੱਕ ਵੱਡਾ ਝਟਕਾ, ਬੀਜੇਪੀ ਨੇਤਾ ਸਵਾਮੀ ਚਿੰਮਯਾਨੰਦ ਰੇਪ ਮਾਮਲੇ ਵਿੱਚ ਗ੍ਰਿਫ਼ਤਾਰ

ਇਮਲੇਡਾ ਤੂਫ਼ਾਨ ਨਾਲ ਜਮ੍ਹਾ ਹੋਏ ਪਾਣੀ ਦੇ ਜਾਣਕਰੀ ਦੇ ਰਹੇ ਸ਼ਹਿਰ ਦੇ ਮੇਅਰ ਸਿਲਵੇਸਟਰ ਟਰਨਰ ਨੇ ਦੱਸਿਆ ਕਿ ਬੀਤੀ ਰਾਤ ਤੱਕ ਹਿਊਸਟਨ ਖੇਤਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਪਾਣੀ ਦਾ ਪੱਧਰ ਘੱਟ ਹੋਣਾ ਸ਼ੁਰੂ ਹੋ ਗਿਆ ਸੀ। ਹਿਊਸਟਨ ਦੇ ਪੁਲਸ ਪ੍ਰਮੁੱਖ ਆਰਟ ਐਕੇਵੇਡੋ ਨੇ ਦੱਸਿਆ ਕਿ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਹੜ੍ਹ ਵਿਚ ਫਸੀਆਂ ਗੱਡੀਆਂ ਨੂੰ ਬਾਹਰ ਕੱਢਣ ਲਈ ਰਾਤ ਵਿਚ ਕੰਮ ਕਰਨ ਦਾ ਫੈਸਲਾ ਕੀਤਾ ਸੀ।