ਅਰਦਾਸ ਕਰਾਂ ਦੀ ਸਫਲਤਾ ਤੋਂ ਬਾਅਦ ਗਿੱਪੀ ਗਰੇਵਾਲ ਨੇ ਕੀਤਾ ਇੱਕ ਹੋਰ ਨਵੀਂ ਫ਼ਿਲਮ ਦਾ ਐਲਾਨ

gippy-grewal-new-movie-maa

ਗਿੱਪੀ ਗਰੇਵਾਲ ਦੀ ਅਰਦਾਸ ਕਰਾਂ ਦਿਲਮ ਨੇ ਪੰਜਾਬੀਆਂ ਦੇ ਦਿਲਾਂ ਵਿੱਚ ਆਪਣੀ ਅਲੱਗ ਜਗਾ ਬਣਾ ਲਈ ਆ। ਇਸ ਫਿਲਮ ਨੂੰ ਪੰਜਾਬੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਪੰਜਾਬੀ ਸਿਨੇਮਾ ਵਿੱਚ ਵੀ ਇਸ ਫਿਲਮ ਨੇ ਬਹੁਤ ਤਾਰੀਫਾਂ ਖੱਟੀਆਂ ਹਨ। ਅਰਦਾਸ ਕਰਾਂ ਦੀ ਸਫਲਤਾ ਤੋਂ ਬਾਅਦ ਗਿੱਪੀ ਗਰੇਵਾਲ ਨੇ ਆਪਣੀ ਇੱਕ ਹੋਰ ਸ਼ਾਨਦਾਰ ਫਿਲਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ, ਗਿੱਪੀ ਗਰੇਵਾਲ ਅਰਦਾਸ ਕਰਾਂ ਫਿਲਮ ਤੋਂ ਬਾਅਦ “ਮਾਂ” ਫ਼ਿਲਮ ਨੂੰ ਲੈ ਕੇ ਆ ਰਹੇ ਹਨ।

ਜ਼ਰੂਰ ਪੜ੍ਹੋ: ਅਮਰੀਕਾ ਦੇ ਟੈਕਸਾਸ ਵਿੱਚ ਇਮਲੇਡਾ ਦਾ ਕਹਿਰ

ਗਿੱਪੀ ਗਰੇਵਾਲ ਆਪਣੀ ਨਵੀਂ ਫ਼ਿਲਮ “ਮਾਂ” ਨੂੰ ਮਾਂ ਦਿਵਸ ਤੇ ਰਿਲੀਜ਼ ਕਰ ਰਹੇ ਹਨ। ਫ਼ਿਲਮ ਦੇ ਟਾਈਟਲ ਤੋਂ ਇੱਕ ਗੱਲ ਤਾਂ ਸਾਫ਼ ਨਜ਼ਰ ਆ ਰਹੀ ਹੈ ਕਿ ਇਹ ਫ਼ਿਲਮ ਮਾਂ ਦੀ ਮਮਤਾ ਅਤੇ ਮਾਂ ਦੇ ਪਿਆਰ ਤੇ ਅਧਾਰਿਤ ਹੋਵੇਗੀ। ਇਸ ਫਿਲਮ ਨੂੰ ਹੰਬਲ ਮੋਸ਼ਨ ਪਿਕਚਰਸ ਅਤੇ ਓਮਜੀ ਸਟਾਰ ਸਟੂਡੀਓ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਗਿੱਪੀ ਗਰੇਵਾਲ ਨੇ ਹਾਲੇ ਤੱਕ ਫਿਲਮ ਦੀ ਕਿਸੇ ਸਟਾਰ ਕਾਸਟ ਦਾ ਐਲਾਨ ਨਹੀਂ ਕੀਤਾ ਗਿਆ ਹੈ।

ਇਸ ਫ਼ਿਲਮ ਦਾ ਨਿਰਦੇਸ਼ਨ ਅਤੇ ਕਹਾਣੀ ਰਾਣਾ ਰਣਬੀਰ ਨੇ ਲਿਖੀ ਹੈ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਗਿੱਪੀ ਗਰੇਵਾਲ ਦੀ ਇਸ ਫਿਲਮ ਦੀ ਟੀਮ ਦਾ ਹਿੱਸਾ ਕੌਣ-ਕੌਣ ਬਣਦਾ ਹੈ। ਗਿੱਪੀ ਗਰੇਵਾਲ ਆਉਣ ਵਾਲੀ ਫਿਲਮ ‘ਡਾਕਾ’ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ, ਜੋ ਕਿ 1 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।