ਅਮਰੀਕਾ ਦੇ ਸੂਬੇ ਯੂਟਾ ਵਿੱਚ ਹੋਏ ਬੱਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਅਤੇ ਕਈ ਜ਼ਖਮੀ

tour-bus-accident-in-america

ਅਮਰੀਕਾ ਦੇ ਯੂਟਾ ਸੂਬੇ ਵਿੱਚ ਕੱਲ੍ਹ ਇੱਕ ਬੱਸ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਉਸ ਵਿੱਚ ਸਵਾਰ ਸੈਲਾਨੀਆਂ ਵਿੱਚੋਂ 4 ਸੈਲਾਨੀਆਂ ਦੀ ਮੌਤ ਹੋ ਗਈ ਅਤੇ 10 ਤੋਂ ਜਿਆਦਾ ਸੈਲਾਨੀ ਇਸ ਹਾਦਸੇ ਕਰਕੇ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇਹ ਬੱਸ ਚੀਨੀ ਸੈਲਾਨੀਆਂ ਨੂੰ ਇੱਕ ਟੂਰ ਤੇ ਲਿਜਾ ਰਹੀ ਸੀ ਅਤੇ ਰਾਤੇ ਵਿੱਚ ਦੁਰਘਟਨਾਗ੍ਰਸਤ ਹੋ ਗਈ। ਜਿਸ ਨਾਲ ਬੱਸ ਨੂੰ ਕਾਫ਼ੀ ਜਿਆਦਾ ਨੁਕਸਾਨ ਹੋਇਆ।

ਜ਼ਰੂਰ ਪੜ੍ਹੋ: ਅਰਦਾਸ ਕਰਾਂ ਦੀ ਸਫਲਤਾ ਤੋਂ ਬਾਅਦ ਗਿੱਪੀ ਗਰੇਵਾਲ ਨੇ ਕੀਤਾ ਇੱਕ ਹੋਰ ਨਵੀਂ ਫ਼ਿਲਮ ਦਾ ਐਲਾਨ

ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਜੋ ਸੈਲਾਨੀ ਜ਼ਖਮੀ ਹੋਏ ਹਨ, ਉਹਨਾਂ ਵਿੱਚੋਂ ਕਈ ਸੈਲਾਨੀਆਂ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਟੂਰ ‘ਤੇ ਮੁੱਖ ਰੂਪ ਨਾਲ ਚੀਨੀ ਸੈਲਾਨੀ ਗਏ ਸਨ। ਕੰਪਨੀ ਤੇ ਯਾਤਰਾ ਪ੍ਰੋਗਰਾਮ ਦੀ ਵਿਸਥਾਰ ਸਹਿਤ ਜਾਣਕਾਰੀ ਉਪਲੱਬਧ ਨਹੀਂ ਹੋ ਸਕੀ। ਇਹ ਘਟਨਾ ਅਮਰੀਕਾ ਦੇ ਸੂਬੇ ਯੂਟਾ ਦੇ ਹਾਈਵੇਅ ਉਪਰ ਵਾਪਰੀ। ਇਸ ਦੁਰਘਟਨਾ ‘ਚ ਘੱਟ ਤੋਂ ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਕਈ ਜ਼ਖਮੀ ਹਨ।