ਬੀਜੇਪੀ ਨੂੰ ਲੱਗਾ ਇੱਕ ਵੱਡਾ ਝਟਕਾ, ਬੀਜੇਪੀ ਨੇਤਾ ਸਵਾਮੀ ਚਿੰਮਯਾਨੰਦ ਰੇਪ ਮਾਮਲੇ ਵਿੱਚ ਗ੍ਰਿਫ਼ਤਾਰ

bjp-leader-chinmayanand-arrested-in-rape-case

ਲਖਨਊ ਤੋਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਨਾਲ ਬੀਜੇਪੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਬੀਜੇਪੀ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿੰਮਯਾਨੰਦ ਨੂੰ ਰੇਪ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੀਜੇਪੀ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿੰਮਯਾਨੰਦ ਨੂੰ ਯੂਪੀ ਪੁਲਿਸ ਅਤੇ ਐਸਆਈਟੀ ਟੀਮ ਨੇ ਉਹਨਾਂ ਦੇ ਸ਼ਾਹਜਹਾਂਪੁਰ ਵਿੱਚ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਹੈ।

ਐਸਆਈਟੀ ਚੀਫ ਨਵੀਨ ਅਰੋੜਾ ਨੇ ਦਾ ਕਹਿਣਾ ਹੈ ਕਿ ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿੰਮਯਾਨੰਦ ਦੇ ਇਸ ਕੇਸ ਦੀ ਜਾਂਚ ਬੜੀ ਹੀ ਨਿਰਪੱਖਤਾ ਦੇ ਨਾਲ ਕੀਤੀ ਜਾ ਰਹੀ ਹੈ। ਐਸਆਈਟੀ ਚੀਫ ਨਵੀਨ ਅਰੋੜਾ ਦਾ ਕਹਿਣਾ ਹੈ ਕਿ ਉਹਨਾਂ ਦੇ ਅਤੇ ਉਹਨਾਂ ਦੀ ਟੀਮ ਦੇ ਉਪਰ ਕਿਸੇ ਪਾਸੇ ਤੋਂ ਕਿਸੇ ਵੀ ਕਿਸਮ ਦਾ ਦਬਾਅ ਨਹੀਂ ਪਾਇਆ ਜਾ ਰਿਹਾ।

ਜ਼ਰੂਰ ਪੜ੍ਹੋ: ਸਿਮਰਜੀਤ ਸਿੰਘ ਬੈਂਸ ਦੀ ਬਟਾਲਾ ਪੁਲਿਸ ਨੂੰ ਵੰਗਾਰ

ਇੱਕ ਕਾਲਜ ਦੀ ਵਿਦਿਆਰਥਣ ਜਿਸ ਨੇ ਬੀਜੇਪੀ ਨੇਤਾ ਸਵਾਮੀ ਚਿੰਮਯਾਨੰਦ ਤੇ ਇਲਜ਼ਾਮ ਲਗਾਏ ਨੇ ਕਿ ਬੀਜੇਪੀ ਨੇਤਾ ਸਵਾਮੀ ਚਿੰਮਯਾਨੰਦ ਨੇ ਉਸਦਾ ਸੋਸ਼ਣ ਕੀਤਾ ਹੈ। ਐਸਆਈਟੀ ਚੀਫ ਨਵੀਨ ਅਰੋੜਾ ਨੇ ਕਿਹਾ ਕਿ ਉਸ ਵਿਦਿਆਰਥਣ ਦਾ ਕਹਿਣਾ ਸੀ ਕਿ ਜੇਕਰ ਬੀਜੇਪੀ ਨੇਤਾ ਸਵਾਮੀ ਚਿੰਮਯਾਨੰਦ ਦੇ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਹੋਈ ਤਾਂ ਮੈਂ ਖ਼ੁਦਕੁਸ਼ੀ ਕਰ ਲਵਾਂਗੀ। ਉਸ ਵਿਦਿਆਰਥਣ ਨੇ ਹਾਲ ਹੀ ‘ਚ ਐਸਆਈਟੀ ਨੂੰ ਇੱਕ 64 ਜੀਬੀ ਦੀ ਪੈਨ ਡ੍ਰਾਈਵ ਦਿੱਤੀ ਸੀ ਜਿਸ ‘ਚ 40 ਤੋਂ ਜ਼ਿਆਦਾ ਵੀਡੀਓ ਹਨ।