2 ਸਾਲ ਬਾਅਦ ਫਤਿਹਵੀਰ ਦੀ ਮਾਂ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ , ਪੁੱਤਰ ਨੇ ਲਿਆ ਜਨਮ

Fatehveer-singh’s-(who-fell-in-a-borewell-and-died)--mother-gave-birth-to-a-new-born-baby-after-2-years-of-his-death

ਮਹਾਸ਼ਿਵਰਾਤਰੀ ਮੌਕੇ ਕਰੀਬ ਦੋ ਸਾਲ ਬਾਅਦ ਫਤਿਹਵੀਰ ਦੀ ਮਾਂ ਦੇ ਘਰ ਮੁੜ ਕਿਲਕਾਰੀਆਂ ਗੂੰਜੀਆਂ ਹਨ। ਫਤਿਹਵੀਰ ਸਿੰਘ ਦੀ ਮਾਂ ਨੂੰ ਰੱਬ ਨੇ ਪੁੱਤਰ ਦੀ ਦਾਤ ਬਖ਼ਸ਼ੀ ਹੈ। ਫਤਿਹਵੀਰ ਸਿੰਘ ਦੀ ਮਾਂ ਦੇ ਕੁੱਖੋਂ ਦੁਬਾਰਾ ਪੁੱਤਰ ਨੇ ਜਨਮ ਲਿਆ ਹੈ। ਇਸ ਦੌਰਾਨ ਫਤਿਹਵੀਰ ਦੇ ਮਾਪਿਆਂ ਵਿਚ ਖੁਸ਼ੀ ਦੀ ਲਹਿਰ ਦੌੜ੍ਹ ਰਹੀ ਹੈ।

ਦਰਅਸਲ ‘ਚ ਸੰਗਰੂਰ ਦੇ ਪਿੰਡ ਭਗਵਾਨਪੁਰਾ ’ਚ ਦੋ ਸਾਲ ਪਹਿਲਾਂ ਫਤਿਹਵੀਰ ਸਿੰਘ ਦੀ ਬੋਰਵੈੱਲ ’ਚ ਡਿੱਗਣ ਕਰਕੇ ਮੌਤ ਹੋ ਗਈ ਸੀ। ਅੱਜ ਮਹਾਸ਼ਿਵਰਾਤਰੀ ਮੌਕੇ ਫਹਿਤਵੀਰ ਦੀ ਮਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ, ਜਿਸ ਕਰਕੇ ਫਤਿਹਵੀਰ ਦੇ ਪਰਿਵਾਰ ਬੇਹੱਦ ਖ਼ੁਸ਼ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਬੱਚੇ ਦਾ ਨਾਮ ਦੁਬਾਰਾ ਫਤਿਹਵੀਰ ਸਿੰਘ ਹੀ ਰੱਖਿਆ ਹੈ।

ਦੱਸ ਦਈਏ ਕਿ 6 ਜੂਨ 2019 ਨੂੰ ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਫਤਿਹਵੀਰ ਸਿੰਘ ਖੇਡਦੇ ਹੋਏ ਘਰ ਦੇ ਨੇੜੇ ਬਣੇ 150 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਿਆ ਸੀ। ਫਤਿਹਵੀਰ ਨੂੰ ਬਚਾਉਣ ਲਈ ਲਗਾਤਾਰ 6 ਦਿਨ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਸੀ ਅਤੇ ਉਸੇ ਦਿਨ ਤੋਂ ਹੀ ਫਤਿਹਵੀਰ ਨੂੰ ਬਚਾਉਣ ਲਈ ਪੂਰਾ ਦੇਸ਼ ਅਰਦਾਸਾਂ ਕਰ ਰਿਹਾ ਸੀ।

11 ਜੂਨ 2019 ਦੀ ਸਵੇਰ ਨੂੰ ਫਤਿਹਵੀਰ ਸਿੰਘ ਨੂੰ ਬਹੁਤ ਕੋਸ਼ਿਸ਼ਾਂ ਕਰਕੇ ਬੋਰਵੈੱਲ ‘ਚੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਆਖੀਰ ‘ਚ ਫਤਿਹਵੀਰ ਜ਼ਿੰਦਗੀ ਦੀ ਜੰਗ ਹਾਰ ਗਿਆ। ਪੰਜਾਬ ਵਿਚ ਵਾਪਰੀ ਇਸ ਘਟਨਾ ਨੇ ਪੂਰੇ ਦੇਸ਼  ਨੂੰ ਝੰਜੋੜ ਕੇ ਰੱਖ ਦਿੱਤਾ ਸੀ।

ਫ਼ਤਹਿਵੀਰ ਦੇ ਦਾਦਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ’ਚ ਫਤਿਹਵੀਰ ਦੇ ਜਾਣ ਤੋਂ ਬਾਅਦ ਗਮ ਦਾ ਮਾਹੌਲ ਸੀ। ਅੱਜ ਫਤਿਹਵੀਰ ਦੀ ਵਾਪਸੀ ਨਾਲ ਉਨ੍ਹਾਂ ਦੇ ਘਰ ’ਚ ਖੁਸ਼ੀਆਂ ਆਈਆਂ ਹਨ ਅਤੇ ਉਹ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹਨ। ਇਸ ਮੌਕੇ ਫਤਿਹਵੀਰ ਦੇ ਪਿਤਾ ਵਿੱਕੀ ਨੇ ਕਿਹਾ ਕਿ ਮਾਤਾ ਅਤੇ ਬੱਚਾ ਦੋਵੇਂ ਠੀਕ ਹਨ ਅਤੇ ਅੱਜ ਸ਼ਿਵਰਾਤਰੀ ਵਾਲੇ ਦਿਨ ਫ਼ਤਹਿਵੀਰ ਨੇ ਡੀ.ਐੱਮ.ਸੀ. ਵਿਖੇ ਮੁੜ ਜਨਮ ਲਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ