ਸੋਨੂੰ ਨਿਗਮ ਨੇ ਮੋੜੀਆ ਸੈਲਫੀ ਲੈ ਰਹੇ ਫੈਨ ਦਾ ਹੱਥ , ਵੀਡੀਓ ਹੋ ਰਹੀ ਵਾਇਰਲ

sonu nigam viral video with fan

ਬਾਲੀਵੁੱਡ ਦੇ ਫੇਮਸ ਸਿੰਗਰ ਸੋਨੂੰ ਨਿਗਮ ਆਏ ਦਿਨ ਹੀ ਕਿਸੇ ਨਾ ਕਿਸੇ ਵਿਵਾਦ ‘ਚ ਫੱਸੇ ਰਹਿੰਦੇ ਹਨ। ਹੁਣ ਤੁਸੀ ਸੋਚ ਰਹੇ ਹੋਣੇ ਹੋ ਕਿ ਸੋਨੂੰ ਨੇ ਹੁਣ ਕੀ ਵਿਵਾਦਤ ਬਿਆਨ ਦੇ ਦਿੱਤਾ, ਪਰ ਇਸ ਵਾਰ ਉਨ੍ਹਾਂ ਨੇ ਕੁਝ ਕਿਹਾ ਨਹੀਂ ਕੀਤਾ ਹੈ ਉਹ ਵੀ ਆਪਣੇ ਇੱਕ ਫੈਨ ਦੇ ਨਾਲ। ਜੀ ਹਾਂ, ਸੋਨੂੰ ਨੇ ਭੀੜ ‘ਚ ਆਪਣੇ ਫੈਨ ਦਾ ਹੱਥ ਮੋੜ ਦਿੱਤਾ ਹੈ।

ਹਾਲ ਹੀ ‘ਚ ਸੋਨੂੰ ਇੱਕ ਪ੍ਰੋਗ੍ਰਾਮ ‘ਚ ਗਏ ਸੀ, ਜਿੱਥੇ ਉਸ ਨੂੰ ਫੈਨਸ ਦਾ ਖੂਬ ਪਿਆਰ ਮਿਲਿਆ। ਇਸ ਤੋਂ ਬਾਅਦ ਜਦੋਂ ਉਹ ਬਾਹਰ ਨਿਕਲੇ ਤਾਂ ਫੈਨਸ ਨੇ ਉਸ ਨੂੰ ਘੇਰ ਲਿਆ ਅਤੇ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ। ਜਦੋ ਇੱਕ ਫੈਨ ਨੇ ਸੋਨੂੰ ਦੇ ਗੱਲ ‘ਚ ਹੱਥ ਪਾ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਸੋਨੂੰ ਨੇ ਉਸ ਦਾ ਹੱਥ ਮੋੜ ਦਿੱਤਾ।

ਬੇਸ਼ੱਕ ਸੋਨੂੰ ਨੇ ਉਦੌਨ ਹੀ ਫੈਨ ਦਾ ਹੱਥ ਛੱਡ ਦਿੱਤਾ ਅਤੇ ਹਸਦੇ ਹੋਏ ਸੈਲਫੀ ਵੀ ਕਲੀਕ ਕੀਤੀ। ਇਸ ਨੂੰ ਦੇਖ ਪਹਿਲਾਂ ਤਾਂ ਲੱਗਿਆ ਮਾਮਲਾ ਬਿਗੜ ਗਿਆ ਪਰ ਸੋਨੂੰ ਦੀ ਇੱਕ ਸਮਾਈਲ ਨੇ ਸਭ ਸ਼ਾਂਤ ਕਰ ਦਿੱਤਾ।

ਸੋਨੂੰ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਨੂੰ ਲੋਕਾਂ ਵੱਲੋਂ ਵੱਖ-ਵੱਖ ਰਿਸਪਾਂਸ ਮਿਲ ਰਿਹਾ ਹੈ। ਲੋਕਾਂ ਨੇ ਫੈਨਸ ਨੂੰ ਵੀ ਸਟਾਰਸ ਨਾਲ ਅਦੱਬ ਨਾਲ ਪੇਸ਼ ਆਉਣ ਦੀ ਹਿਦਾਇਤ ਦਿੱਤੀ ਹੈ।

Source:AbpSanjha