ਪ੍ਰਭਾਸ ਦੀ ਅਗਲੀ ਫਿਲਮ ‘ਸਾਹੋ’ ਚ ਨਾਲ ਨਜ਼ਰ ਆਉਣਗੇ ਜੈਕੀ ਸ਼ਰੌਫ

Prabhas

‘ਬਾਹੂਬਲੀ’ ਪ੍ਰਭਾਸ ਦੀ ਅਗਲੀ ਫ਼ਿਲਮ ‘ਸਾਹੋ’ ਇਸੇ ਸਾਲ 15 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣੀ ਹੈ। ਫ਼ਿਲਮ ਦੀਆਂ ਆਏ ਕੋਈ ਨਾ ਕੋਈ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀ ਰਹਿੰਦੀ ਹੈ। ਇਸ ਫ਼ਿਲਮ ਦੀ ਇੱਕ ਤਸਵੀਰ ਫੇਰ ਸੋਸ਼ਲ ਮੀਡੀਆ ‘ਤੇ ਵਾਇਰਲ ਰਹੀ ਹੈ। ਇਸ ‘ਚ ਪ੍ਰਭਾਸ ਦੇ ਨਾਲ ਜੈਕੀ ਸ਼ਰੌਫ ਵੀ ਨਜ਼ਰ ਆ ਰਹੇ ਹਨ।

ਫ਼ਿਲਮ ‘ਚ ਜੈਕੀ ਵੀ ਅਹਿਮ ਰੋਲ ਅਦਾ ਕਰ ਰਹੇ ਹਨ। ਇਸ ਫੋਟੋ ਨੂੰ ਐਕਟਰ ਅਰਜਨ ਵਿਜੈ ਨੇ ਸ਼ੇਅਰ ਖੀਤਾ ਹੈ। ਇਸ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜੈਕੀ ਆਪਣੇ ਹਿੱਸੇ ਦੀ ਸ਼ੂਟਿੰਗ ਕਰਨ ਲਈ ਹੈਦਰਾਬਾਦ ‘ਚ ਸੀ। ਹੇਠ ਵੇਖੋ ਤਸਵੀਰ।

‘ਸਾਹੋ’ ‘ਚ ਇਨ੍ਹਾਂ ਦੋਵਾਂ ਤੋਂ ਇਲਾਵਾ ਸ਼੍ਰੱਧਾ ਕਪੂਰ, ਨੀਲ ਨਿਤਿਨ ਮੁਕੇਸ਼ , ਮਹੇਸ਼ ਮਾਂਝੇਰਕਰ ਤੇ ਮੰਦਿਰਾ ਬੇਦੀ ਜਿਹੇ ਸਟਾਰਸ ਨਜ਼ਰ ਆਉਣਗੇ। ਇਸ ਦੇ ਨਾਲ ਹੀ ਇਹ ਪਹਿਲੀ ਵਾਰ ਹੋਵੇਗਾ ਜਦੋਂ ਸ਼੍ਰੱਧਾ ਕਪੂਰ, ਪ੍ਰਭਾਸ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ।

Source:AbpSanjha