ਬਾਲੀਵੁੱਡ ਅਦਾਕਾਰਾ ਸਤੀਸ਼ ਕੌਸ਼ਿਕ ਹੋਏ ਕੋਰੋਨਾ ਪਾਜ਼ੀਟਿਵ, ਟਵੀਟ ਕਰਕੇ ਲੋਕਾਂ ਨੂੰ ਕੀਤੀ ਇਹ ਅਪੀਲ

Satish-kaushik-tests-positive-for-covid-19

ਬਾਲੀਵੁੱਡ ਵਿੱਚ ਕੋਰੋਨਾ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਬਾਲੀਵੁੱਡ ਅਦਾਕਾਰਾ ਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਇਹ ਜਾਣਕਾਰੀ ਖੁਦ 64 ਸਾਲਾ ਸਤੀਸ਼ ਕੌਸ਼ਿਕ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।

ਸਤੀਸ਼ ਕੌਸ਼ਿਕ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, “ਕਿਰਪਾ ਕਰਕੇ ਨੋਟ ਕਰੋ, ਮੈਂ ਆਪਣਾ ਕੋਵਿਡ -19 ਟੈਸਟ ਕਰਵਾਇਆ ਸੀ ਅਤੇ ਮੇਰੀ ਰਿਪੋਰਟ ਪਾਜ਼ੀਟਿਵ ਆਈ ਹੈ।

ਮੈਂ ਆਪਣੇ ਘਰ ਵਿਚ ਇਕਾਂਤਵਾਸ ਵਿੱਚ ਰਹਿ ਰਿਹਾ ਹਾਂ। ਤੁਹਾਡਾ ਪਿਆਰ , ਸ਼ੁੱਭਕਾਮਨਾਵਾਂ ਅਤੇ ਆਸ਼ੀਰਵਾਦਇਸ ਤੋਂ ਬਾਹਰ ਆਉਣ ‘ਚ ਮਦਦ ਕਰੇਗਾ ,ਧੰਨਵਾਦ। ਅਦਾਕਾਰ ਦੇ ਇਸ ਟਵੀਟ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

ਬਾਲੀਵੁੱਡ ਦੇ ਅਦਾਕਾਰਾ ਸਤੀਸ਼ ਕੌਸ਼ਿਕ ਤੋਂ ਪਹਿਲਾਂ ਤਾਰਾ ਸੁਤਰਿਆ, ਅਸ਼ੀਸ਼ ਵਿਦਿਆਰਥੀ ,ਰਣਬੀਰ ਕਪੂਰ, ਸੰਜੇ ਲੀਲਾ ਭੰਸਾਲੀ ਅਤੇ ਮਨੋਜ ਬਾਜਪੇਈ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਇਹ ਸਾਰੇ ਅਲੱਗ ਅਲੱਗ ਅਤੇ ਇਲਾਜ ਅਧੀਨ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ