ਕਰੀਨਾ ਨੇ ਦੂਜੀ ਬੱਚੀ ਦਾ ਸਵਾਗਤ ਕਰਨ ਤੋਂ ਬਾਅਦ ਆਪਣੀ ਪਹਿਲੀ ਤਸਵੀਰ ਪੋਸਟ ਕੀਤੀ ਹੈ

Kareena-kapoor-khan-posts-first-picture-of-herself-after-welcoming-second-baby

ਜੀ ਹਾਂ ਕਰੀਨਾ ਨੇ ਤੈਮੂਰ ਤੋਂ ਬਾਅਦ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ ਪਰ ਅਜੇ ਤੱਕ ਨਮਜੰਮੇ ਬੱਚੇ ਦੀ ਤਸਵੀਰ ਸਾਹਮਣੇ ਨਹੀਂ ਆਈ ਸੀ।

ਇਹ ਤਸਵੀਰ ਇੰਟਰਨੈਟ ’ਤੇ ਕਾਫੀ ਵਾਇਰਲ ਹੋ ਰਹੀ ਹੈ। ਹਾਲਾਂਕਿ ਫੋਟੋ ਵਿਚ ਕਰੀਨਾ ਕਪੂਰ ਬੇਬੀ ਦਾ ਚਿਹਰਾ ਨਹੀਂ ਦਿਖਾ ਰਹੀ। ਕਰੀਨਾ ਕਪੂੁਰ ਖਾਨ ਫੋਟੋ ਵਿਚ ਆਪਣੇ ਬੇਟੇ ਨੂੰ ਲਗਾਤਾਰ ਦੇਖ ਰਹੀ ਹੈ।

ਦਰਅਸਲ ‘ਚ ਕਰੀਨਾ ਕਪੂਰ ਨੇ ਇਹ ਫ਼ੋਟੋ ਮਹਿਲਾ ਦਿਵਸ ਮੌਕੇ ਸ਼ੇਅਰ ਕੀਤੀ ਸੀ , ਜੋ ਹੁਣ ਫ਼ਿਰ ਵਾਇਰਲ ਹੋ ਰਹੀ ਹੈ। ਇਹ ਫੋਟੋ ਬਲੈਕ ਐਂਡ ਵਾਈਟ ਫੋਟੋ ਹੈ। ਕਰੀਨਾ ਘਰ ਵਿਚ ਰਿਲੈਕਸ ਮੁੂਡ ਵਿਚ ਹੈ।

ਇਸ ਦੇ ਨਾਲ ਹੀ ਕਰੀਨਾ ਕਪੂਰ ਨੇ ਲਿਖਿਆ ਹੈ,‘ਇੱਥੇ ਕੁਝ ਵੀ ਨਹੀਂ ਹੈ ਜੋ ਔਰਤਾਂ ਨਹੀਂ ਕਰ ਸਕਦੀਆਂ ,ਮੁਬਾਰਕ ਮਹਿਲਾ ਦਿਵਸ ਮੇਰੇ ਪਿਆਰਿਆਂ ਨੂੰ। ਉਨ੍ਹਾਂ ਦੇ ਫੈਨਜ਼ ਲਗਾਤਾਰ ਪ੍ਰਤੀਕਿਰਿਆ ਕਰ ਰਹੇ ਹਨ। ਗੌਰਤਲਬ ਹੈ ਕਿ ਕਰੀਨਾ ਕਪੂਰ ਨੇ 21 ਫਰਵਰੀ ਨੂੰ ਮੁੰਬਈ ਦੇ ਇਕ ਹਸਪਤਾਲ ਵਿਚ ਆਪਣੇ ਦੂਜੇ ਬੇਟੇ ਨੂੰ ਜਨਮ ਦਿੱਤਾ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ