ਮਾਂ ਬਣੀ ਹੈਵਾਨ..! ਮਾਂ ਨੇ 6 ਮਹੀਨੇ ਦੇ ਪੁੱਤ ਦੀ ਗਲਾ ਘੁੱਟ ਕੇ ਕੀਤੀ ਹੱਤਿਆ

Shahkot-mother-kills-6-month-old-baby-in-mianwal-araian

ਪੰਜਾਬ ਦੇ ਹਲਕਾ ਸ਼ਾਹਕੋਟ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਇੱਕ ਮਾਂ ਨੇ ਆਪਣੇ 6 ਮਹੀਨੇ ਦੇ ਪੁੱਤ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਸ਼ਾਹਕੋਟ ਦੇ ਨੇੜਲੇ ਪਿੰਡ ਮੀਏਂਵਾਲ ਅਰਾਈਆਂ ‘ਚ ਇਕ ਮਾਂ ਨੇ ਆਪਣੇ 6 ਮਹੀਨੇ ਦੇ ਮਾਸੂਮ ਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ।  ਨਵਨੀਤ ਕੌਰ ਨੇ ਡਿਪਰੈਸ਼ਨ ਦੇ ਚੱਲਦਿਆਂ ਆਪਣੇ ਬੇਟੇ ਦੀ ਹੱਤਿਆ ਕਰ ਦਿੱਤੀ।

ਮ੍ਰਿਤਕ ਬੱਚੇ ਸਮਰਪ੍ਰੀਤ ਦੇ ਪਿਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਕਿਤੇ ਕੰਮ ਗਿਆ ਸੀ ਤੇ ਸਮਰਪ੍ਰੀਤ ਦੀ ਦਾਦੀ ਵੀ ਘਰੋਂ ਬਾਹਰ ਸੀ। ਇਸ ਦੌਰਾਨ ਉਸ ਦੀ ਪਤਨੀ ਨਵਨੀਤ ਕੌਰ ਨੇ ਸਮਰਪ੍ਰੀਤ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਹੈ।

ਜਦੋਂ ਸਮਰਪ੍ਰੀਤ ਦੀ ਦਾਦੀ ਨੇ ਘਰ ਆ ਕੇ ਦੇਖਿਆ ਤਾਂ ਤੁਰੰਤ ਹਰਜਿੰਦਰ ਸਿੰਘ ਨੂੰ ਦੱਸਿਆ ਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਇਸ ਮਗਰੋਂ ਪੁਲਿਸ ਨੇ ਨਵਨੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ