Indian Idol-12 ‘ਚ Neetu Kapoor ਨੇ ਨੇਹਾ ਕੱਕੜ ਨੂੰ ਦਿੱਤਾ ਸ਼ਗਨ ਦਾ ਤੋਹਫ਼ਾ, ਇਮੋਸ਼ਨਲ ਹੋਈ ਸਿੰਗਰ ਦਾ Viral video

neetu-kapoor-shagun-gift-to-neha-kakkar

ਅਦਾਕਾਰ ਰਿਸ਼ੀ ਕਪੂਰ ਨੂੰ ਇੰਡੀਅਨ ਆਈਡਲ 12 ਦੇ ਸਟੇਜ ‘ਤੇ ਖਾਸ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਐਪੀਸੋਡ ‘ਚ ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ ਵੀ ਨਜ਼ਰ ਆਉਣਗੇ। ਹਾਲ ਹੀ ਵਿੱਚ ਜਾਰੀ ਕੀਤੇ ਗਏ ਪ੍ਰੋਮੋ ਵੀਡੀਓ ਵਿੱਚ ਨੀਤੂ ਰਿਸ਼ੀ ਕਪੂਰ ਦੇ ਗਾਣਿਆਂ ‘ਤੇ ਖੂਬ ਮਸਤੀ ਕਰਦੀ ਦਿਖਾਈ ਦਿੱਤੀ।

ਇਹ ਪਹਿਲਾ ਮੌਕਾ ਸੀ ਜਦੋਂ ਨੀਤੂ ਇੱਕ ਰਿਐਲਿਟੀ ਸ਼ੋਅ ਵਿੱਚ ਸ਼ਾਮਲ ਹੋਈ। ਇਸ ਦੌਰਾਨ ਉਸਨੇ ਰਿਸ਼ੀ ਕਪੂਰ ਨਾਲ ਜੁੜੀਆਂ ਯਾਦਾਂ ਵੀ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਇਸ ਦੇ ਨਾਲ ਹੀ ਨੀਤੂ ਪਹਿਲੀ ਵਾਰ ਨੇਹਾ ਕੱਕੜ ਨੂੰ ਮਿਲੀ, ਫਿਰ ਉਨ੍ਹਾਂ ਨੇ ਨੇਹਾ ਨੂੰ ਸ਼ਗਨ ਵਜੋਂ ਗਿਫ਼ਟ ਦਿੱਤਾ। ਇਸ ‘ਤੇ ਨੇਹਾ ਦੀਆਂ ਅੱਖਾਂ ‘ਚ ਹੰਝੂ ਆ ਗਏ ਤੇ ਨੇਹਾ ਨੇ ਨੀਤੂ ਦੇ ਪੈਰਾਂ ਨੂੰ ਛੂਹ ਆਸ਼ੀਰਵਾਦ ਲਿਆ।

ਮੈਂ ਇੱਕ ਸ਼ੋਅ ‘ਤੇ ਪਹਿਲੀ ਵਾਰ ਇਕੱਲੇ ਆਈ ਹਾਂ। ਜਦੋਂ ਮੈਂ ਪਿਛਲੀ ਵਾਰ ਇੱਥੇ ਆਈ ਸੀ ਤਾਂ ਮੈਂ ਰਿਸ਼ੀ ਦੇ ਨਾਲ ਸੀ। ਇਸ ਵਿਚ ਮੈਂ ਸ਼ੋਅ ਵਿੱਚ ਆਉਣ ਤੋਂ ਪਹਿਲਾਂ ਥੋੜ੍ਹਾ ਘਬਰਾ ਗਈ ਸੀ। ਮੈਂ ਇਕੱਲਾਪਨ ਮਹਿਸੂਸ ਕਰ ਰਹੀ ਸੀ ਪਰ ਹੁਣ ਮੈਨੂੰ ਇੱਥੇ ਆਉਣਾ ਚੰਗਾ ਲੱਗ ਰਿਹਾ ਹੈ।’

ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਤੁਸੀਂ ਸਾਰਿਆਂ ਨੇ ਮੈਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ। ਜੇਕਰ ਅੱਜ ਰਿਸ਼ੀ ਹੁੰਦੇ, ਤਾਂ ਇੱਥੇ ਆ ਕੇ ਬਹੁਤ ਖੁਸ਼ ਹੁੰਦੇ ਪਰ ਅੱਜ ਉਹ ਨਹੀਂ ਹਨ, ਪਰ ਫਿਰ ਵੀ ਉਹ ਲੋਕਾਂ ਦੀਆਂ ਯਾਦਾਂ ਵਿੱਚ ਜ਼ਿੰਦਾ ਹਨ।”

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ