Salman Khan ਨੇ ਆਪਣੀ ਐਕ੍ਸ ਗਰਲਫਰੈਂਡ Sangeeta Bijlani ਨਾਲ ਮਨਾਇਆ New Year, ਤਸਵੀਰਾਂ ਵਾਇਰਲ

salman-khan-celebrated-new-year-party-with-ex-girlfriend-sangeeta-bijlani

ਬਾਲੀਵੁੱਡ ਦਾ ਦਬੰਗ ਯਾਨੀ Salman Khan ਇੰਡਸਟਰੀ ਦਾ ਅਜਿਹਾ ਸਿਤਾਰਾ ਹੈ ਜੋ ਆਪਣੀਆਂ ਫਿਲਮਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਇਹੀ ਸੁਰਖੀਆਂ ਵਿੱਚ ਰਹਿੰਦੇ ਹਨ। ਜਿੱਥੇ ਸਲਮਾਨ ਖਾਨ ਇਕ ਪਾਸੇ ਆਪਣੇ ਗੁੱਸੇ ਲਈ ਜਾਣੇ ਜਾਂਦੇ ਹਨ, ਉਥੇ ਉਹ ਰਿਸ਼ਤਾ ਨਿਭਾਉਣ ਦੇ ਲਈ ਵੀ ਆਪਣੇ ਅਸੂਲਾਂ ਦੇ ਪੱਕੇ ਹਨ। ਇਹੀ ਕਾਰਨ ਹੈ ਕਿ ਰਿਸ਼ਤੇ ਖਤਮ ਹੋਣ ਤੋਂ ਬਾਅਦ ਵੀ ਉਸ ਦੀ ਸਾਬਕਾ ਪ੍ਰੇਮਿਕਾ ਸੰਗੀਤਾ ਬਿਜਲਾਨੀ ਖਾਨ ਪਰਿਵਾਰ ਦੇ ਹਰ ਖਾਸ ਮੌਕੇ ‘ਤੇ ਸ਼ਿਰਕਤ ਕਰਦੀ ਦਿਖਾਈ ਦਿੰਦੀ ਹੈ।

ਹਾਲ ਹੀ ਵਿੱਚ, ਨਵੇਂ ਸਾਲ ਦੇ ਮੌਕੇ ਤੇ ਕੁਝ ਅਜਿਹਾ ਹੀ ਹੋਇਆ। Salman Khan ਦੀ New Year ਪਾਰਟੀ ਦੀਆਂ ਕੁੱਝ ਫੋਟੋਆਂ ਦੀਆਂ ਵਾਇਰਲ ਹੋ ਰਹੀਆਂ ਹਨ। ਸਲਮਾਨ ਖਾਨ ਨੇ ਪਨਵੇਲ ਫਾਰਮ ਹਾਊਸ ਵਿਖੇ 2020 ਦੀ ਪਾਰਟੀ ਦਿੱਤੀ ਸੀ। ਇੱਥੇ ਸਲਮਾਨ ਖਾਨ ਆਪਣਾ ਜਨਮਦਿਨ ਹਰ ਸਾਲ 27 ਦਸੰਬਰ ਨੂੰ ਮਨਾਉਂਦੇ ਹਨ। ਹਾਲਾਂਕਿ ਸਲਮਾਨ ਦੀ ਭੈਣ ਅਰਪਿਤਾ ਖਾਨ ਦੀ ਡਿਲਵਰੀ ਕਾਰਨ ਇਸ ਵਾਰ ਕੋਈ ਸ਼ਾਨਦਾਰ ਪਾਰਟੀ ਨਹੀਂ ਕੀਤੀ, ਪਰ ਭਰਾ ਸੋਹੇਲ ਖਾਨ ਦੇ ਘਰ ਨਜ਼ਦੀਕੀ ਰਿਸ਼ਤੇਦਾਰਾਂ ਵਿੱਚ ਜਨਮਦਿਨ ਮਨਾਇਆ ਗਿਆ ਸੀ। ਸ਼ਾਇਦ ਇਸੇ ਕਾਰਨ ਸਲਮਾਨ ਖਾਨ ਨੇ ਆਪਣੇ ਪਨਵੇਲ ਫਾਰਮ ਹਾਊਸ ਵਿਚ ਨਵੇਂ ਸਾਲ ਦੀ ਪਾਰਟੀ ਦਿੱਤੀ ਹੈ।

ਇਸ ਪਾਰਟੀ ਵਿੱਚ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ। ਉਨ੍ਹਾਂ ਵਿੱਚੋਂ ਕਈ ਸਲਮਾਨ ਦੇ ਕਰੀਬੀ ਦੋਸਤ ਵੀ ਹਨ। ਸਲਮਾਨ ਖਾਨ ਦੀ ਸਾਬਕਾ ਪ੍ਰੇਮਿਕਾ ਸੰਗੀਤਾ ਬਿਜਲਾਨੀ ਵੀ ਇਸ ਨਵੇਂ ਸਾਲ ਦੀ ਪਾਰਟੀ ਦੇ ਵਿਸ਼ੇਸ਼ ਮਹਿਮਾਨਾਂ ਵਿਚੋਂ ਇਕ ਸੀ। ਹਾਲ ਹੀ ਵਿਚ Salman Khan ਦੇ ਪਨਵੇਲ ਫਾਰਮ ਹਾਊਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਸੰਗੀਤਾ ਬਿਜਲਾਨੀ ਪਾਰਟੀ ਦਾ ਅਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ