Rahat Indori Death News: ਪ੍ਰਸਿੱਧ ਸ਼ਾਇਰ ਰਾਹਤ ਇੰਦੋਰੀ ਦੀ ਕੋਰੋਨਾ ਵਾਇਰਸ ਕਾਰਨ ਹਰ ਜ਼ਿੰਦਗੀ ਦੀ ਲੜਾਈ

rahat-indori-died-due-to-corona

Rahat Indori Death News: ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਦਾ ਦਿਹਾਂਤ ਹੋ ਗਿਆ ਹੈ। ਦੱਸ ਦਈਏ ਕਿ ਰਾਹਤ ਇੰਦੌਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਜਿਸ ਦੀ ਜਾਣਕਾਰੀ ਉਹਨਾਂ ਦੇ ਪੁੱਤਰ ਸਤਲਜ ਨੇ ਦਿੱਤੀ ਸੀ। ਹਾਲਾਂਕਿ ਬਾਅਦ ‘ਚ ਖ਼ੁਦ ਰਾਹਤ ਇੰਦੌਰੀ ਨੇ ਵੀ ਟਵੀਟ ਕੀਤਾ ਸੀ ਕਿ ਉਹ ਕੋਰੋਨਾ ਦੀ ਚਪੇਟ ‘ਚ ਆ ਗਏ ਹਨ। ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ‘ਚ ਦੇਰ ਰਾਤ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ: Badshah Fake View News: ਬਾਦਸ਼ਾਹ ਦੁਆਰਾ ਖਰੀਦੇ ਗਏ Fake Views ਦਾ ਮੁੰਬਈ ਪੁਲਿਸ ਨੇ ਕੀਤਾ ਖੁਲਾਸਾ

ਰਾਹਤ ਇੰਦੌਰੀ (70) ਨੇ ਟਵੀਟ ਕੀਤਾ ਕਿ ‘ਕੋਵਿਡ ਦੇ ਸ਼ੁਰੂਆਤੀ ਲੱਛਣ ਦਿਸਣ ‘ਤੇ ਕੱਲ ਮੇਰਾ ਕੋਰੋਨਾ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਆਰਬਿੰਦੋ ਹਸਪਤਾਲ ‘ਚ ਦਾਖ਼ਲ ਹਾਂ, ਦੁਆਵਾਂ ਕਰੋ ਕਿ ਜਲਦੀ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਾਂ।’ ਪਰ ਰਾਹਤ ਇੰਦੌਰੀ ਕੋਰੋਨਾ ਦੀ ਲਡ਼ਾਈ ਵਿਚ ਹਾਰ ਗਏ ਤੇ ਇਸ ਰੰਗਲੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ।

 Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ