Badshah Fake View News: ਬਾਦਸ਼ਾਹ ਦੁਆਰਾ ਖਰੀਦੇ ਗਏ Fake Views ਦਾ ਮੁੰਬਈ ਪੁਲਿਸ ਨੇ ਕੀਤਾ ਖੁਲਾਸਾ

mumbai-police-statement-on-badshah-fake-views

Badshah Fake View News: ਬਾਲੀਵੁੱਡ ਦੇ ਮਸ਼ਹੂਰ ਗਾਇਕ ਬਾਦਸ਼ਾਹ ਨੂੰ ਲੈ ਕੇ ਮੁੰਬਈ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਮੁੰਬਈ ਪੁਲਸ ਨੇ ਗਾਇਕ ’ਤੇ ਉਸ ਦੇ ਗੀਤ ‘ਪਾਗਲ’ ਦੇ ਵਿਊਜ਼ ਵਧਾਉਣ ਲਈ ਫੇਕ ਵਿਊਜ਼ ਖਰੀਦਣ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਗਾਇਕ ਨੇ ਆਪਣੇ ਗੀਤ ਨਾਲ ਰਿਕਾਰਡ ਬਣਾਉਣ ਲਈ ਸੋਸ਼ਲ ਮੀਡੀਆ ਇਨਫਲੂਐਂਸਰਜ਼ ਦੀ ਮਦਦ ਲਈ ਹੈ, ਜਿਸ ਲਈ ਉਸ ਨੇ 72 ਲੱਖ ਰੁਪਏ ਦਾ ਭੁਗਤਾਨ ਕੀਤਾ ਹੈ।

ਇਹ ਵੀ ਪੜ੍ਹੋ: Women Harassment Case: ਯੌਨ ਸ਼ੋਸ਼ਣ ਮਾਮਲੇ ਵਿੱਚ ਬਾਲੀਵੁੱਡ ਦੀ ਮਸ਼ਹੂਰ ਐਕਟਰਸ ਉਰਵਸ਼ੀ ਰੌਤੇਲਾ ਅਤੇ ਡਾਇਰੈਕਟਰ ਮਹੇਸ਼ ਭੱਟ ਖਿਲਾਫ ਜਾਰੀ ਹੋਇਆ ਨੋਟਿਸ

ਉਥੇ ਗਾਇਕ ਬਾਦਸ਼ਾਹ ਨੇ ਇਨ੍ਹਾਂ ਆਰੋਪਾਂ ਨੂੰ ਸਹੀ ਨਹੀਂ ਦੱਸਿਆ ਹੈ। ਪੁਲਸ ਦਾ ਦੋਸ਼ ਹੈ ਕਿ ਗਾਇਕ ਨੇ 72 ਲੱਖ ਰੁਪਏ ’ਚ 7.2 ਕਰੋੜ ਵਿਊਜ਼ ਖਰੀਦੇ ਹਨ ਤਾਂ ਕਿ ਯੂਟਿਊਬ ’ਤੇ 24 ਘੰਟਿਆਂ ’ਚ ਸਭ ਤੋਂ ਵੱਧ ਦੇਖੇ ਜਾਣ ਵਾਲੇ ਮਿਊਜ਼ਿਕ ਵੀਡੀਓ ਦਾ ਰਿਕਾਰਡ ਬਣਾਇਆ ਜਾ ਸਕੇ। ਦੱਸਣਯੋਗ ਹੈ ਕਿ ਬਾਦਸ਼ਾਹ ਨੇ ਵੀ ਦਾਅਵਾ ਕੀਤਾ ਸੀ ਕਿ ਉਸ ਦੇ ਮਿਊਜ਼ਿਕ ਵੀਡੀਓ ‘ਪਾਗਲ’ ਨੂੰ 24 ਘੰਟਿਆਂ ’ਚ 75 ਮਿਲੀਅਨ ਲੋਕਾਂ ਨੇ ਦੇਖਿਆ ਹੈ।

ਜਿਸ ਨੇ ਟੇਲਰ ਸਫਿਵਟ ਤੇ ਕੋਰੀਅਨ ਬੈਂਡ ਬੀ. ਟੀ. ਐੱਸ. ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਥੇ ਨੰਦ ਕਿਸ਼ੋਰ ਠਾਕੁਰ ਡਿਪਟੀ ਕਮਿਸ਼ਨਰ ਆਫ ਪੁਲਸ ਦਾ ਕਹਿਣਾ ਹੈ ਕਿ ਬਾਦਸ਼ਾਹ ਨੇ ਪੁਲਸ ਪੁੱਛਗਿੱਛ ’ਚ ਕਬੂਲਿਆ ਹੈ ਕਿ ਉਸ ਨੇ ਯੂਟਿਊਬ ’ਤੇ ਵਰਲਡ ਰਿਕਾਰਡ ਬਣਾਉਣ ਲਈ 72 ਲੱਖ ’ਚ 7.2 ਕਰੋੜ ਵਿਊਜ਼ ਖਰੀਦੇ ਹਨ। ਅਧਿਕਾਰੀ ਦਾ ਕਹਿਣਾ ਹੈ ਕਿ ਉਹ ਬਾਦਸ਼ਾਹ ਦੇ ਹੋਰਨਾਂ ਗੀਤਾਂ ਦੀ ਵੀ ਜਾਂਚ ਕਰ ਰਹੇ ਹਨ, ਜੋ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਹਨ।

 Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ