Bollywood Drug News: NCB ਨੇ ਬਾਲੀਵੁੱਡ ਦੇ ਡਰੱਗਸ ਕਨੈਕਸ਼ਨ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਸਾਰਾ ਅਲੀ ਖ਼ਾਨ ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ

ncb-sara-ali-khan-supplied-drugs-to-rhea-chakraborty-many-times-drug-case

Bollywood Drug News: ਰੀਆ ਚੱਕਰਵਰਤੀ ਤੇ ਡਰੱਗਸ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਰੀਆ ਚੱਕਰਵਰਤੀ ਬਾਲੀਵੁੱਡ ਐਕਟਰਸ ਸਾਰਾ ਅਲੀ ਖ਼ਾਨ ਤੋਂ ਕਈ ਵਾਰ ਡਰੱਗਸ ਲੈ ਚੁੱਕੀ ਹੈ। ਹਾਸਲ ਜਾਣਕਾਰੀ ਮੁਤਾਬਕ ਸਾਰਾ ਅਲੀ ਖ਼ਾਨ ਹਾਈ ਪ੍ਰੋਫਾਈਲ ਡਰੱਗਸ ਪੈਡਲਰ ਦੇ ਸੰਪਰਕ ਵਿੱਚ ਸੀ, ਜਿਸ ਦੀ ਐਨਸੀਬੀ ਭਾਲ ਕਰ ਰਹੀ ਹੈ। ਸਾਰਾ ਤੋਂ ਡਰੱਗਸ ਲੈ ਕੇ ਰੀਆ ਨੇ ਸੁਸ਼ਾਂਤ ਸਿੰਘ ਰਾਜਪੂਤ ਤਕ ਪਹੁੰਚਾਈ।

ਇਹ ਵੀ ਪੜ੍ਹੋ: Rhea Drugs Case: ਰਿਆ ਚੱਕਰਵਰਤੀ ਨੇ ਡਰੱਗ ਮਾਮਲੇ ਵਿੱਚ ਲਿਆ ਸਾਰਾ ਅਲੀ ਰਕੂਲਪ੍ਰੀਤ ਸਿੰਘ ਦਾ ਨਾਂ

ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗਸ ਮਾਮਲੇ ਵਿੱਚ ਹੁਣ ਤੱਕ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਛੇ ਮੁਲਜ਼ਮਾਂ ਦੀ ਪਛਾਣ ਕਰਮਜੀਤ ਸਿੰਘ ਆਨੰਦ, ਡਵੇਨ ਫਰਨਾਂਡੀਜ਼, ਸੰਕੇਤ ਪਟੇਲ, ਅੰਕੁਸ਼ ਅਨਰੇਜਾ, ਸੰਦੀਪ ਗੁਪਤਾ ਤੇ ਆਫਤਾਬ ਫਤਿਹ ਅੰਸਾਰੀ ਵਜੋਂ ਹੋਈ ਹੈ।

ਜਾਂਚ ਦੇ ਦੌਰਾਨ ਇਨ੍ਹਾਂ ਸਾਰਿਆਂ ਦੇ ਨਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਫੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਖਿਲਾਫ ਡਰੱਗ ਕੰਟਰੋਲ ‘ਤੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ