ਬਿਗ ਬੌਸ 14 ਫੇਮ ਜੋੜੀ ਅਭਿਨਵ ਤੇ ਰੁਬੀਨਾ ਦਾ ਪਹਿਲਾ ਗੀਤ ਹੋਇਆ ਰਿਲੀਜ਼, ਨੇਹਾ ਕੱਕੜ ਨੇ ਬਣਾਇਆ ਮਜ਼ੇਦਾਰ

Bigg-Boss-14-fame-duo-Abhinav-and-Rubina's-first-song-released

ਬਿੱਗ ਬੌਸ 14 ਦੀ ਫੇਮਸ ਜੋੜੀ ਰੁਬੀਨਾ ਦਿਲੇਕ ਤੇ ਅਭਿਨਵ ਸ਼ੁਕਲਾ ਦਾ ਪਹਿਲਾ ਗੀਤ ‘ਮਰਜਾਣਿਆਂ’ ਰਿਲੀਜ਼ ਹੋ ਚੁੱਕਾ ਹੈ। ਗੀਤ ‘ਚ ਦੋਵਾਂ ਦਾ ਫਿਰ ਤੋਂ ਰੋਮਾਂਟਿਕ ਤੇ ਚੁਲਬੁਲਾ ਅੰਦਾਜ਼ ਨਜ਼ਰ ਆਇਆ ਹੈ। ਜੋ ਬਿਗ ਬੌਸ ‘ਚ ਆਏ ਦਿਨ ਵੇਖਣ ਨੂੰ ਮਿਲਦਾ ਸੀ। ਇਹੀ ਕਾਰਨ ਹੈ ਕਿ ਦਰਸ਼ਕ ਇਸ ਜੋੜੀ ਨੂੰ ਬੇਹੱਦ ਪਸੰਦ ਕਰਦੇ ਹਨ। ਗੀਤ ‘ਮਰਜਾਣਿਆਂ’ ਰਿਲੀਜ਼ ਹੁੰਦੀਆਂ ਹੀ ਨੰਬਰ 1 ‘ਤੇ ਟ੍ਰੇਂਡ ਕਰ ਰਿਹਾ ਹੈ। ਦੂਸਰਾ ਨੇਹਾ ਕੱਕੜ ਦੀ ਆਵਾਜ਼ ਨੇ ਇਸ ਗੀਤ ਨੂੰ ਹੋਰ ਮਜ਼ੇਦਾਰ ਬਣਾਇਆ ਹੈ।

ਬਿੱਗ ਬੌਸ ‘ਚ ਆਪਣੀ ਕੈਮਿਸਟਰੀ ਨਾਲ ਸਾਰਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਰੁਬੀਨਾ-ਅਭਿਨਵ ਇਸ ਗਾਣੇ ‘ਚ ਆਪਣਾ ਜਾਦੂ ਫੈਲਾਇਆ ਹੈ। ਦੋਵਾਂ ਦਾ ਇਹ ਪਹਿਲਾ ਪੰਜਾਬੀ ਟਰੈਕ ਹੈ।

ਰੁਬੀਨਾ ਤੇ ਅਭਿਨਵ ਦਾ ਇਹ ਅੰਦਾਜ਼ ਉਨ੍ਹਾਂ ਦੇ ਫੈਨਜ਼ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਪੋਸਟਰ ਨੂੰ ਸ਼ੇਅਰ ਕਰਦੇ ਹੋਏ ਰੁਬੀਨਾ ਨੇ ਲਿਖਿਆ ਸੀ ਕਿ ਇਸ ਨੂੰ ਸ਼ੇਅਰ ਕਰਕੇ ਮੈਂ ਬਹੁਤ ਐਕਸਾਈਟਿਡ ਹਾਂ।

ਫੈਨਜ਼ ਨੂੰ ਵੀ ਇਸ ਦਾ ਬੇਸਬਰੀ ਨਾਲ ਇਸ ਗੀਤ ਦਾ ਇੰਤਜ਼ਾਰ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ