ਭੂਮੀ ਪੇਡਨੇਕਰ ਕੋਰੋਨਾ ਦਾ ਸ਼ਿਕਾਰ, ਕਿਹਾ ਹਲਕੇ ‘ਚ ਨਾ ਲਓ Covid-19

Bhoomi-Pednekar-victim-of-Corona

ਭੂਮੀ ਪੈਡਨੇਕਰ ਨੇ ਇੰਸਟਾਗ੍ਰਾਮ ‘ਤੇ ਇਹ ਵੀ ਲਿਖਿਆ ਕਿ ਉਨ੍ਹਾਂ ਨੂੰ ਹਲਕੇ ਫੁਲਕੇ ਲੱਛਣ ਹਨ। ਉਨ੍ਹਾਂ ਆਪਣੇ ਸੰਪਰਕ ‘ਚ ਆਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਟੈਸਟ ਕਰਵਾ ਲੈਣ। ਅਦਾਕਾਰਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ Covid 19 ਨੂੰ ਹਲਕੇ ‘ਚ ਨਾ ਲੈਣ। ਭੂਮੀ ਨੇ ਕਿਹਾ ਕਿ ਉਹ ਪਹਿਲਾਂ ਮਾਸਕ ਪਹਿਨ ਰਹੀ ਸੀ ਤੇ ਸਾਰੇ ਨਿਯਮਾਂ ਦਾ ਪਾਲਣ ਕਰ ਰਹੀ ਸੀ।

ਬਾਲੀਵੁੱਡ ਅਦਾਕਾਰਾ ਦੇ ਕੋਰੋਨਾ ਇਨਫੈਕਟਡ ਹੋਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ। ਅਕਸ਼ੇ ਕੁਮਾਰ ਤੇ ਗੋਵਿੰਦਾ ਤੋਂ ਬਾਅਦ ਹੁਣ ਅਦਾਕਾਰਾ ਭੂਮੀ ਪੈਡਨੇਕਰ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ਜ਼ਰੀਏ ਜਾਣਕਾਰੀ ਦਿੱਤੀ ਹੈ ਕਿ ਉਹ ਕੋਰੋਨਾ ਤੋਂ ਇਨਫੈਕਟਡ ਹੋ ਗਈ ਹੈ। ਅਦਾਕਾਰਾ ਨੇ ਕਿਹਾ ਕਿ ਉਨ੍ਹਾਂ ਖੁਦ ਨੂੰ ਆਇਸੋਲੇਟ ਕਰ ਲਿਆ ਹੈ।

ਦੱਸ ਦੇਈਏ ਕਿ ਭੂਮੀ ਪੈਡਨੇਕਰ ਤੋਂ ਇਲਾਵਾ ਅਕੇਸ਼ ਕੁਮਾਰ, ਗੋਵਿੰਦਾ, ਆਲਿਆ ਭੱਟ, ਵਿੱਕੀ ਕੌਸ਼ਲ ਜਿਹੇ ਕਈ ਸਿਤਾਰੇ ਕੋਰੋਨਾ ਪੌਜ਼ੇਟਿਵ ਹਨ। ਅਦਾਕਾਰ ਕਾਰਤਿਕ ਆਰਿਆਨ ਨੂੰ ਵੀ ਕੋਰੋਨਾ ਹੋਇਆ ਸੀ ਪਰ ਅੱਜ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ