ਪੱਛਮੀ ਬੰਗਾਲ, ਅਸਾਮ, ਕੇਰਲ, ਤਮਿਲਨਾਡੂ ਤੇ ਪੁਡੂਚੇਰੀ ‘ਚ ਵੋਟਿੰਗ ਜਾਰੀ

Voting-underway-in-West-Bengal,-Assam,-Kerala,-Tamil-Nadu-and-Puducherry

ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਤਹਿਤ ਅੱਜ ਪੱਛਮੀ ਬੰਗਾਲ, ਅਸਾਮ, ਤਮਿਲਨਾਡੂ, ਕੇਰਲ ਤੇ ਪੁਡੂਚੇਰੀ ਵਿਚ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਤਮਿਲਨਾਡੂ ਵਿਚ 234, ਕੇਰਲ ਵਿਚ 140 ਤੇ ਪੁਡੂਚੇਰੀ ਵਿਚ ਸਾਰੀਆਂ 30 ਸੀਟਾਂ ਲਈ ਇਕ ਹੀ ਪੜਾਅ ਲਈ ਵੋਟਿੰਗ ਹੋ ਰਹੀ ਹੈ ਜਦਕਿ ਅਸਾਮ ਵਿਚ ਤੀਜੇ ਅਤੇ ਆਖਰੀ ਪੜਾਅ ਵਿਚ 40 ਸੀਟਾਂ ‘ਤੇ ਵੋਟਿੰਗ ਜਾਰੀ ਹੈ।

ਪੱਛਮੀ ਬੰਗਾਲ ਵਿਚ ਅੱਜ 31 ਸੀਟਾਂ ‘ਤੇ ਵੋਟਿੰਗ ਪ੍ਰਕਿਰਿਆ ਜਾਰੀ ਹੈ। ਪੱਛਮੀ ਬੰਗਾਲ ਵਿਚ 8 ਗੇੜਾਂ ਤਹਿਤ ਵੋਟਿੰਗ ਹੋਵੇਗੀ। ਅਜਿਹੇ ਵਿਚ ਅੱਜ ਤੋਂ ਬਾਅਦ ਵੀ ਉੱਥੇ ਪੰਜ ਗੇੜਾਂ ਤਹਿਤ ਵੋਟਿੰਗ ਬਾਕੀ ਰਹਿ ਜਾਵੇਗੀ। 2 ਮਈ ਨੂੰ ਨਤੀਜੇ ਐਲਾਨੇ ਜਾਣਗੇ।

ਸਾਰੀਆਂ 31 ਸੀਟਾਂ ਨੂੰ ਸੰਵੇਦਨਸ਼ੀਲ ਐਲਾਨਦਿਆਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਅੱਜ ਹੀ ਅਸਾਮ ’ਚ ਤੀਜੇ ਤੇ ਆਖਰੀ ਗੇੜ ਲਈ 40 ਤੇ ਤਾਮਿਲਨਾਡੂ, ਕੇਰਲ ਤੇ ਪੁਡੂਚੇਰੀ ਲਈ ਇਕੋ ਗੇੜ ’ਚ ਕ੍ਰਮਵਾਰ 234, 140 ਤੇ 30 ਸੀਟਾਂ ’ਤੇ ਮਤਦਾਨ ਕਰਵਾਇਆ ਜਾ ਰਿਹਾ ਹੈ।

ਤਾਮਿਲਨਾਡੂ ’ਚ 2998, ਅਸਾਮ ’ਚ 337, ਕੇਰਲ ’ਚ 957 ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ’ਚ 324 ਉਮੀਦਵਾਰ ਮੈਦਾਨ ’ਚ ਹਨ। ਬੰਗਾਲ ’ਚ ਦੱਖਣੀ 24 ਪਰਗਨਾ ਦੀਆਂ 16, ਹੁਗਲੀ ਦੀਆਂ ਅੱਠ ਤੇ ਹਾਵੜਾ ਦੀਆਂ ਸੱਤ ਸੀਟਾਂ ’ਤੇ ਕੁੱਲ 78,52,425 ਉਮੀਦਵਾਰਾਂ ਦੀ ਸਿਆਸੀ ਕਿਸਮਤ ਤੈਅ ਕਰਨਗੇ।

ਜਿਨ੍ਹਾਂ ’ਚ 24 ਪਰਨਾ ਦੀਆਂ 15, ਹੁਗਲੀ ਦੀਆਂ 8, ਹਾਵੜਾ ਦੀਆਂ 6 ਸੀਟਾਂ ਸ਼ਾਮਲ ਸਨ। ਹਾਵੜਾ ਤੇ ਦੱਖਣੀ 24 ਪਰਗਨਾ ਦੀ ਇਕ-ਇਕ ਸੀਟ ’ਤੇ ਖੱਬੇ ਪੱਖੀ ਮੋਰਚਾ-ਕਾਂਗਰਸ ਗੱਠਜੋੜ ਨੇ ਜਿੱਤ ਦਰਜ ਕੀਤੀ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ