ਵੈਲੇਨਟਾਈਨ ਡੇਅ 2020 ‘ਤੇ ਰਿਲੀਜ਼ ਹੋਵੇਗੀ ਆਦਿੱਤਿਆ ਤੇ ਦਿਸ਼ਾ ਦੀ ‘ਮਲੰਗ’

Malang on valentines 2020

ਕੁਝ ਦਿਨ ਪਹਿਲਾਂ ਖ਼ਬਰਾਂ ਆਈਆਂ ਸੀ ਕਿ ਆਦਿੱਤਿਆ ਰਾਏ ਕਪੂਰ ਤੇ ਦਿਸ਼ਾ ਪਟਾਨੀ ਜਲਦੀ ਹੀ ਡਾਇਰੈਕਟਰ ਮੋਹਿਤ ਸੂਰੀ ਦੀ ਫ਼ਿਲਮ ‘ਮਲੰਗ’ ‘ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦੀ ਕਹਾਣੀ ਗੋਆ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ। ਇਸ ਦੀ ਰਸਮੀ ਅਨਾਊਂਸਮੈਂਟ ਦਾ ਇੰਤਜ਼ਾਰ ਸੀ।

ਹੁਣ ਇਸ ਜੋੜੀ ਨੂੰ ਸਕਰੀਨ ‘ਤੇ ਦੇਖਣ ਦੀ ਉਡੀਕ ਕਰ ਰਹੇ ਫੈਨਸ ਲਈ ਖੁਸ਼ਖਬਰੀ ਹੈ। ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵਿਟਰ ‘ਤੇ ਜਾਣਕਾਰੀ ਦਿੱਤੀ ਹੈ ਕਿ ਮੋਹਿਤ ਦੀ ਇਸ ਫ਼ਿਲਮ ਦਾ ਨਾਂ ‘ਮਲੰਗ’ ਹੋਵੇਗਾ। ਇਸ ਨੂੰ 2020 ‘ਚ ਵੈਲੇਨਟਾਈਨ ਡੇਅ ‘ਤੇ ਰਿਲੀਜ਼ ਕੀਤਾ ਜਾਵੇਗਾ।

ਤਰਨ ਦੀ ਜਾਣਕਾਰੀ ਮੁਤਾਬਕ ਇਸ ਰਿਵੈਂਜ ਡ੍ਰਾਮਾ ਫ਼ਿਲਮ ‘ਚ ਅਨਿਲ ਕਪੂਰ, ਆਦਿੱਤਿਆ ਰਾਏ ਕਪੂਰ ਤੇ ਦਿਸ਼ਾ ਪਾਟਨੀ ਨਾਲ ਕੁਨਾਲ ਖੇਮੂ ਨਜ਼ਰ ਆਉਣ ਵਾਲੇ ਹਨ। ‘ਮਲੰਗ’ ਨੂੰ ਭੂਸ਼ਣ ਕੁਮਾਰ, ਲਵ ਰੰਜਨ, ਅੰਕੁਰ ਗਰਗ ਤੇ ਜੈ ਸ਼ੇਖਰਮਣੀ ਮਿਲਕੇ ਪ੍ਰੋਡਿਊਸ ਕਰਨਗੇ।

Source:AbpSanjha