ਪ੍ਰਭਾਸ ਦੀ ਫ਼ਿਲਮ ‘ਰਾਧੇ ਸ਼ਿਆਮ’ ਦਾ ਨਵਾਂ ਪੋਸਟਰ ਆਇਆ ਸਾਹਮਣੇ

A-new-poster-of-Prabhas'-film-'Radhe-Shyam'-has-come-out

ਬਾਹੂਬਲੀ ਫੇਮ ਪ੍ਰਭਾਸ ਦੀ ਉਡੀਕੀ ਜਾ ਰਹੀ ਫ਼ਿਲਮ ‘ਰਾਧੇ ਸ਼ਿਆਮ’ ਦਾ ਨਵਾਂ ਪੋਸਟਰ ਦੇਖਣ ਲਾਇਕ ਹੈ। ਜਿਸ ‘ਚ ਪ੍ਰਭਾਸ ਦੀ ਨਵੀਂ ਲੁੱਕ ਨਜ਼ਰ ਆ ਰਹੀ ਹੈ। ਪੋਸਟਰ ‘ਚ ਪ੍ਰਭਾਸ ਦੀ ਸਮਾਈਲ ਨੂੰ ਵੇਖ ਇੰਝ ਲੱਗ ਰਿਹਾ ਹੈ ਕਿ ਉਹ ਆਪਣੀ ਹੀਰੋਇਨ ਪੂਜਾ ਹੇਗੜੇ ਵੱਲ ਦੇਖ ਰਹੇ ਹਨ।

ਇਸ ਤੋਂ ਪਹਿਲਾ ਫ਼ਿਲਮ ਦਾ ਇੱਕ ਟੀਜ਼ਰ ਜਾਰੀ ਹੋ ਚੁੱਕਾ ਹੈ। ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਫ਼ਿਲਮ ਦਾ ਨਿਰਦੇਸ਼ਨ ‘ਰਾਧਾ ਕ੍ਰਿਸ਼ਨਾ ਕੁਮਾਰ’ ਵੱਲੋਂ ਕੀਤਾ ਗਿਆ ਹੈ। ਜੋ ਕੀ ਸਾਊਥ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਨਿਰਦੇਸ਼ਕ ਹਨ। ਫ਼ਿਲਮ ਰਾਧੇ ਕ੍ਰਿਸ਼ਨ ਨੂੰ ਤਿੰਨ ਭਾਸ਼ਾਵਾਂ ਹਿੰਦੀ, ਤੇਲਗੂ ਤੇ ਤਾਮਿਲ ਦੇ ਵਿੱਚ ਰਿਲੀਜ਼ ਕੀਤਾ ਜਾਏਗਾ। ਜਿਸ ਦੇ ਲਈ 30 ਜੁਲਾਈ ਦੀ ਤਾਰੀਖ ਤੈਅ ਕੀਤੀ ਗਈ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ