ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਧਮਾਕਾ, 7 ਲੋਕਾਂ ਦੀ ਮੌਤ ਤੇ 7 ਜ਼ਖਮੀ

car-blast-in-kabul

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਜ਼ਬਰਦਸਤ ਕਾਰ ਧਮਾਕਾ ਹੋਇਆ, ਜਿਸ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਅਤੇ 7 ਲੋਕ ਜ਼ਖਮੀ ਹੋ ਗਏ ਹਨ। ਇਸ ਧਮਾਕਾ ਪੁਲਿਸ ਡਿਸਟਿਕ-15 ਦੇ ਕਸਾਬਾ ਖੇਤਰ ਵਿੱਚ ਹੋਇਆ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ਕਿਹਾ ਕਿ ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ। ਫਿਲਹਾਲ ਕਿਸੇ ਵੀ ਸੰਗਠਨ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ।

ਮਿਲੀ ਜਾਣਕਾਰੀ ਦੇ ਅਨੁਸਾਰ ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਇਹ ਧਮਾਕਾ ਕਾਬੁਲ ਸ਼ਹਿਰ ਦੇ ਪੀਡੀ-15 ਦੇ ਕਸਾਬਾ ਖੇਤਰ ‘ਚ ਸਥਾਨਕ ਸਮੇਂ ਅਨੁਸਾਰ ਸਵੇਰੇ 7:15 ਵਜੇ ਹੋਇਆ। ਇਸ ਧਮਾਕੇ ‘ਚ ਖੇਤਰ ਦੇ ਕਈ ਵਾਹਨਾਂ ਨੂੰ ਨੁਕਸਾਨ ਹੋਇਆ। ਇੱਕ ਚਸ਼ਮਦੀਦ ਨੇ ਦੱਸਿਆ ਕਿ ਧਮਾਕਾ ਬਹੁਤ ਜ਼ਬਰਦਸਤ ਸੀ। ਬਹੁਤ ਸਾਰੇ ਲੋਕ ਮਰ ਚੁੱਕੇ ਹਨ, ਪੀੜਤ ਲੋਕਾਂ ਨੂੰ ਐਂਬੂਲੈਂਸ ਰਾਹੀਂ ਲਿਜਾਇਆ ਗਿਆ ਹੈ।

ਜ਼ਰੂਰ ਪੜ੍ਹੋ: ਮਸਕਟ ਵਿੱਚ ਖੁਦਾਈ ਵਾਲੀ ਥਾਂ ’ਤੇ ਦੱਬਣ ਕਾਰਨ ਛੇ ਭਾਰਤੀਆਂ ਦੀ ਮੌਤ