ਮਸਕਟ ਵਿੱਚ ਖੁਦਾਈ ਵਾਲੀ ਥਾਂ ’ਤੇ ਦੱਬਣ ਕਾਰਨ ਛੇ ਭਾਰਤੀਆਂ ਦੀ ਮੌਤ

6-indian-workers-dead-in-oman

ਮਸਕਟ ਦੇ ਸੀਬ ਇਲਾਕੇ ’ਚ ਮੀਂਹ ਕਾਰਨ ਪ੍ਰਾਜੈਕਟ ਲਈ ਕੀਤੀ ਜਾ ਰਹੀ ਖੁਦਾਈ ਵਾਲੀ ਥਾਂ ’ਤੇ ਦੱਬਣ ਕਾਰਨ ਛੇ ਮਜ਼ਦੂਰਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਭਾਰਤੀ ਸਨ। ਜਦੋਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਉੱਥੇ ਪਾਈਪ ਲਾਈਨ ਦਾ ਪ੍ਰਾਜੈਕਟ ਚੱਲ ਰਿਹਾ ਸੀ। ਮਸਕਟ ’ਚ ਭਾਰਤੀ ਦੂਤਾਵਾਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੀ ਹੈ। ਭਾਰਤੀ ਦੂਤਾਵਾਸ ਨੇ ਟਵੀਟ ਕੀਤਾ ਕਿ ਓਮਾਨ ਦੇ ਮਕਸਟ ’ਚ ਸੀਬ ਇਲਾਕੇ ’ਚ 10 ਨਵੰਬਰ ਨੂੰ ਮੀਂਹ ਕਾਰਨ ਛੇ ਮਜ਼ਦੂਰਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਨ੍ਹਾਂ ਸਾਰੇ ਮ੍ਰਿਤਕਾਂ ਦੇ ਭਾਰਤੀ ਹੋਣ ਦਾ ਖਦਸ਼ਾ ਹੈ।

ਜ਼ਰੂਰ ਪੜ੍ਹੋ: ਲਤਾ ਮੰਗੇਸ਼ਕਰ ਦੀ ਹਾਲਤ ਗੰਭੀਰ ਹੋਣ ਕਾਰਨ ਮੁੰਬਈ ਦੇ ਬ੍ਰੀਚ ਕੈਂਡੀ ਵਿੱਚ ਭਰਤੀ

ਮਿਲੀ ਜਾਣਕਾਰੀ ਅਨੁਸਾਰ ਸਿਵਲ ਸੁਰੱਖਿਆ ਤੇ ਐਂਬੁਲੈਂਸ ਬਾਰੇ ਜਨਤਕ ਅਥਾਰਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਸਕਟ ਦੇ ਉੱਤਰ-ਪੱਛਮ ’ਚ 30 ਕਿਲੋਮੀਟਰ ਦੂਰ ਸਾਹਿਲੀ ਸ਼ਹਿਰ ਸੀਬ ’ਚ ਪਾਈਪ ਲਾਈਨ ਦਾ ਪ੍ਰਾਜੈਕਟ ਚੱਲ ਰਿਹਾ ਸੀ।ਇੱਥੇ ਛੇ ਮਜ਼ਦੂਰ ਜ਼ਮੀਨ ਅੰਦਰ 14 ਮੀਟਰ ਦੀ ਡੂੰਘਾਈ ’ਚ ਕੰਮ ਕਰ ਰਹੇ। ਇਸੇ ਦੌਰਾਨ ਭਾਰੀ ਮੀਂਹ ਕਾਰਨ ਪ੍ਰਾਜਕੈਟ ਵਾਲੀ ਥਾਂ ’ਚ ਚਿੱਕੜ ਤੇ ਪਾਣੀ ਭਰ ਗਿਆ ਜਿਸ ’ਚ ਮਜ਼ਦੂਰ ਫਸ ਗਏ। ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦੀ ਮੌਤ ਹੋ ਗਈ।