ਪਹਿਲੀ ਵਾਰ, Nifty 12,300 ਤੋਂ ਪਾਰ, Sensex ਆਪਣੇ ਨਵੇਂ ਰਿਕਾਰਡ ਦੇ ਕਰੀਬ

share-market-nse-sensex-nifty-rises
ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸਟਾਕ ਮਾਰਕੀਟ ਵਿੱਚ ਜ਼ਬਰਦਸਤ ਤੇਜੀ ਦਰਜ ਕੀਤੀ ਗਈ। ਸ਼ੁਰੂਆਤੀ ਕਾਰੋਬਾਰ ਵਿਚ, Sensex 41 ਹਜ਼ਾਰ 800 ਅੰਕ ਦੇ ਪੱਧਰ ਦੇ ਨੇੜੇ ਸੀ, ਜਦੋਂ ਕਿ Nifty ਨੇ ਆਪਣੇ ਨਵੇਂ ਰਿਕਾਰਡ ਕਾਇਮ ਕੀਤੇ। Nifty ਨੇ ਪਹਿਲੀ ਵਾਰ 12 ਹਜ਼ਾਰ 300 ਦਾ ਅੰਕੜਾ ਪਾਰ ਕੀਤਾ। ਇਹ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ।

ਉਂਝ ਜੇ ਦੇਖਿਆ ਜਾਵੇ ਤਾਂ Sensex 20 ਦਸੰਬਰ 2019 ਨੂੰ 41 ਹਜ਼ਾਰ 809 ਦੇ ਉੱਚੇ ਪੱਧਰ ਤੇ ਸੀ। ਜੇ ਸੇਅਰ ਮਾਰਕਿਟ ਦੇ ਵਿੱਚ ਇਸ ਤਰਾਂ ਹੀ ਤੇਜ਼ੀ ਰਹੀ ਤਾਂ ਇਹ ਰਿਕਾਰਡ ਅੱਜ ਜਾਂ ਸ਼ੁੱਕਰਵਾਰ ਨੂੰ ਟੁੱਟ ਸਕਦਾ ਹੈ। Sensex 113 ਅੰਕ ਦੀ ਤੇਜ਼ੀ ਨਾਲ 41,585 ਦੇ ਪੱਧਰ ‘ਤੇ ਖੁੱਲ੍ਹਿਆ। ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ Nifty 56 ਅੰਕ ਦੀ ਤੇਜ਼ੀ ਨਾਲ 12,271 ‘ਤੇ ਖੁੱਲ੍ਹਿਆ।

ਇਹ ਵੀ ਪੜ੍ਹੋ: ਯੂਐਸ-ਈਰਾਨ ਦੇ ਤਣਾਅ ਦੇ ਕਾਰਨ ਸੋਨੇ ਦੀ ਕੀਮਤ ਸਿਖਰਾਂ ਤੇ

ਮਹੱਤਵਪੂਰਣ ਗੱਲ ਇਹ ਹੈ ਕਿ ਵਿਸ਼ਵਵਿਆਪੀ ਸਕਾਰਾਤਮਕ ਖ਼ਬਰਾਂ ਕਾਰਨ ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਦੇਖਣ ਨੂੰ ਮਿਲੀ। ਕਾਰੋਬਾਰ ਦੀ ਸਮਾਪਤੀ ‘ਤੇ Sensex 634.61 ਅੰਕ ਯਾਨੀ 1.55 ਪ੍ਰਤੀਸ਼ਤ ਦੀ ਤੇਜ਼ੀ ਨਾਲ 41,452.35 ਅੰਕ’ ਤੇ ਬੰਦ ਹੋਇਆ, ਜਦੋਂ ਕਿ Nifty 190.55 ਅੰਕ (1.58%) ਦੀ ਤੇਜ਼ੀ ਨਾਲ 12,215.90 ਅੰਕ ‘ਤੇ ਬੰਦ ਹੋਇਆ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ