Realme 25 ਮਈ ਨੂੰ ਭਾਰਤ ਵਿੱਚ ਲੌਂਚ ਕਰੇਗਾ Realme TV ਤੇ Realme Watch

Realme Tv and Watch will Launch in India on 25 may

Realme Watch ਅਤੇ Realme TV 25 ਮਈ ਨੂੰ ਭਾਰਤ ਵਿਚ ਲਾਂਚ ਕੀਤੀ ਜਾ ਰਿਹਾ ਹੈ। ਇਸਦੇ ਲਈ ਕੰਪਨੀ ਇੱਕ ਆੱਨਲਾਈਨ ਪ੍ਰੋਗਰਾਮ ਆਯੋਜਿਤ ਕਰੇਗੀ। Realme ਨੇ ਇਸਦੇ ਲਈ ਮੀਡੀਆ ਇਨਵਾਈਟ ਭੇਜਿਆ ਹੈ। ਨਾਲ ਹੀ ਇਸ ਡਿਜੀਟਲ ਲਾਂਚ ਈਵੈਂਟ ਦੀ ਟਵਿੱਟਰ ‘ਤੇ ਵੀ ਘੋਸ਼ਣਾ ਕੀਤੀ ਗਈ ਹੈ। ਕੰਪਨੀ ਇਸ ਔਨਲਾਈਨ ਪ੍ਰੋਗਰਾਮ ਨੂੰ YouTube ਸਮੇਤ ਹੋਰ ਸੋਸ਼ਲ ਮੀਡੀਆ ਚੈਨਲਾਂ ‘ਤੇ ਹੋਸਟ ਕਰੇਗੀ। ਫਿਲਹਾਲ ਕੰਪਨੀ ਦੁਆਰਾ ਦੋਵਾਂ ਉਤਪਾਦਾਂ ਦੀ ਕੋਈ ਸਪੇਸੀਫਿਕੇਸ਼ਨ ਨਹੀਂ ਦਿੱਤੀ ਗਈ ਹੈ।

Realme ਡਿਜੀਟਲ ਈਵੈਂਟ 25 ਮਈ ਨੂੰ ਦੁਪਹਿਰ 12:30 ਵਜੇ ਸ਼ੁਰੂ ਹੋਵੇਗਾ। ਇਹ ਲਾਈਵ ਸਟ੍ਰੀਮਿੰਗ ਟਵਿੱਟਰ, ਫੇਸਬੁੱਕ ਅਤੇ YouTube ‘ਤੇ ਵੇਖੀ ਜਾ ਸਕਦੀ ਹੈ। ਇਸ ਈਵੈਂਟ ਦੇ ਦੌਰਾਨ Realme Watch ਅਤੇ Realme TV ਨੂੰ ਲਾਂਚ ਕੀਤਾ ਜਾਵੇਗਾ। Realme ਨੇ ਟਵਿਟਰ ‘ਤੇ Realme ਲਿੰਕ ਅਕਾਊਂਟ ਰਾਹੀਂ ਟੀ ਵੀ ਅਤੇ ਵਾਚ ਦੇ ਲਾਂਚ ਦਾ ਟੀਜ਼ਰ ਵੀ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ : Reliance Jio ਨੇ ਲਾਂਚ ਕੀਤਾ ਨਵਾਂ ਪ੍ਰੀਪੇਡ ਪਲਾਨ, ਹਰ ਦਿਨ ਮਿਲੇਗਾ 3 ਜੀਬੀ ਡਾਟਾ

ਹਾਲ ਹੀ ਵਿੱਚ Realme TV ਬਾਰੇ ਲੀਕ ਸਾਹਮਣੇ ਆਈ ਸੀ, ਜਿਸ ਵਿੱਚ ਇਸਦੇ ਸਕ੍ਰੀਨ ਸਾਈਜ਼ ਬਾਰੇ ਜਾਣਕਾਰੀ ਮਿਲੀ ਸੀ। Realme TV ਦਾ ਪੈਕੇਜ ਇਕ ਗੋਦਾਮ ਵਿਚ ਦੇਖਿਆ ਗਿਆ ਸੀ। ਇਸ ਵਿੱਚ 108cm ਪ੍ਰਿੰਟਡ ਸੀ। ਮਤਲਬ Realme TV ਘੱਟੋ ਘੱਟ 43 ਇੰਚ ਦੇ ਸਕ੍ਰੀਨ ਸਾਈਜ਼ ਵਿੱਚ ਆਏਗਾ। ਰਿਪੋਰਟ ਵਿਚ ਦੱਸਿਆ ਗਿਆ ਸੀ ਕਿ ਬਾਕਸ ਵਿਚ ਨੈੱਟਫਲਿਕਸ ਦਾ ਲੋਗੋ ਵੀ ਦੇਖਿਆ ਗਿਆ ਸੀ। ਅਜਿਹੀ ਸਥਿਤੀ ਵਿੱਚ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ Realme TV ਵਿੱਚ ਔਫ਼ਿਸ਼ਲ ਨੈੱਟਫਲਿਕਸ ਸਪੋਰਟ ਵੀ ਪ੍ਰਦਾਨ ਕੀਤਾ ਜਾਏਗਾ। ਰਿਪੋਰਟ ਦੇ ਅਨੁਸਾਰ ਬਾਕਸ ਵਿੱਚ ਐਂਡਰਾਇਡ ਟੀਵੀ ਅਤੇ ਗੂਗਲ ਅਸਿਸਟੈਂਟ ਲੋਗੋ ਵੀ ਸੀ। ਇਸ ਤੋਂ ਇਲਾਵਾ ਪਿਛਲੇ ਮਹੀਨੇ Bluetooth SIG ਸਰਟੀਫਿਕੇਟ ਸਾਈਟ ਤੇ Realme TV ਦੇ ਦੋ ਮਾਡਲਾਂ- 43 ਇੰਚ ਅਤੇ 32 ਇੰਚ ਨੂੰ ਵੀ ਦੇਖਿਆ ਗਿਆ ਸੀ।

Realme Watch ਦੀ ਗੱਲ ਕਰੀਏ ਤਾਂ ਇਸ ਦਾ ਟੀਜ਼ਰ ਵੀਰਵਾਰ ਨੂੰ ਹੀ ਜਾਰੀ ਕੀਤਾ ਗਿਆ ਸੀ। ਜਾਰੀ ਕੀਤੇ ਗਏ ਸ਼ੋਰਟ ਵੀਡੀਓ ਟੀਜ਼ਰ ਵਿਚ ਇਹ ਵੇਖਿਆ ਜਾ ਸਕਦਾ ਹੈ ਕਿ ਘੜੀ ਸਕਵਾਇਰ ਸ਼ੇਪ ਵਿੱਚ ਕਰਵ ਡਿਸਪਲੇਅ ਦਿੱਤਾ ਜਾਵੇਗਾ। ਇਹ ਚਰਚਾ ਹੈ ਕਿ ਇਹ 320×320 ਪਿਕਸਲ ਰੈਜ਼ੋਲੂਸ਼ਨ ਵਾਲਾ 1.4 ਇੰਚ TFT ਡਿਸਪਲੇਅ ਹੋਵੇਗਾ। ਇਸਦੇ ਨਾਲ ਹੀ 160mAh ਦੀ ਬੈਟਰੀ ਦਿੱਤੇ ਜਾਨ ਬਾਰੇ ਵੀ ਜਾਣਕਾਰੀ ਹੈ।

Technology News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ