Reliance Jio ਨੇ ਲਾਂਚ ਕੀਤਾ ਨਵਾਂ ਪ੍ਰੀਪੇਡ ਪਲਾਨ, ਹਰ ਦਿਨ ਮਿਲੇਗਾ 3 ਜੀਬੀ ਡਾਟਾ

Reliance Jio has introduced a new plan with 3GB data

Reliance Jio ਨੇ 3GB ਹਾਈ ਸਪੀਡ ਡਾਟਾ ਵਾਲਾ ਇਕ ਨਵਾਂ ਪਲਾਨ ਪੇਸ਼ ਕੀਤਾ ਹੈ। ਇਹ ਪਲਾਨ ਤਿੰਨ ਮਹੀਨਿਆਂ ਦੀ ਹੈ। ਇਸ ਤੋਂ ਪਹਿਲਾਂ ਕੰਪਨੀ ਦੇ 84 ਦਿਨਾਂ ਦੀ ਵੈਧਤਾ ਵਾਲੇ 599 ਰੁਪਏ ਅਤੇ 555 ਰੁਪਏ ਦੇ ਪਲਾਨ ਹਨ।

Jio ਦਾ ਇਹ ਪਲਾਨ 999 ਰੁਪਏ ਦਾ ਹੈ ਅਤੇ ਇਸ ਦੀ ਵੈਧਤਾ 84 ਦਿਨਾਂ ਦੀ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਇਸ ਯੋਜਨਾ ਦੇ ਤਹਿਤ 3GB ਡਾਟਾ ਹਰ ਦਿਨ ਉਪਲਬਧ ਹੋਵੇਗਾ। 999 ਰੁਪਏ ਦੇ ਇਸ ਪਲਾਨ ‘ਚ ਡਾਟਾ ਦੇ ਨਾਲ ਅਨਲਿਮਟਿਡ ਵੌਇਸ ਕਾਲਿੰਗ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇੱਥੇ ਮੁਫਤ SMS ਵੀ ਹਨ। ਵੌਇਸ ਕਾਲਾਂ ਬਾਰੇ ਗੱਲ ਕਰੀਏ ਤਾਂ ਜੀਓ ਤੋਂ ਜੀਓ ਅਤੇ ਲੈਂਡਲਾਈਨ ਫ੍ਰੀ ਹੈ।

ਇਹ ਵੀ ਪੜ੍ਹੋ : Instagram ਵਿੱਚ ਆਏ ਨਵੇਂ ਫੀਚਰ, YouTube ਵਰਗਾ ਇਕ ਖ਼ਾਸ ਫੀਚਰ ਵੀ ਆਇਆ

ਹਾਲਾਂਕਿ ਇਸ ਪਲਾਨ ਦੇ ਤਹਿਤ ਜੀਓ ਤੋਂ ਦੂਜੇ ਨੈਟਵਰਕਸ ਤੇ ਕਾਲ ਕਰਨ ਲਈ ਸਿਰਫ 300 ਮਿੰਟ ਦਿੱਤੇ ਗਏ ਹਨ। ਹਰ ਦਿਨ 3GB ਡੇਟਾ ਦੇ ਖਤਮ ਹੋਣ ਤੇ ਇੰਟਰਨੈਟ ਦੀ ਸਪੀਡ ਘੱਟ ਕੇ 64Kbps ਹੋ ਜਾਵੇਗੀ। 999 ਰੁਪਏ ਦੇ ਇਸ ਪਲਾਨ ਦੇ ਨਾਲ, ਕੰਪਨੀ ਜੀਓ ਐਪਸ ਦੀ ਕੋਮਪਲੀਮੈਂਟਰੀ ਸੁਬਸਕਰਿਪਸ਼ਨ ਵੀ ਦੇ ਰਹੀ ਹੈ। ਐਸਐਮਐਸ ਦੀ ਸੀਮਾ ਬਾਰੇ ਗੱਲ ਕਰੀਏ ਤਾ ਹਰ 100 ਐਸਐਮਐਸ ਦੀ ਕੈਪਿੰਗ ਰੱਖੀ ਗਈ ਹੈ।

ਕੋਰੋਨਾ ਦੇ ਫੈਲਣ ਤੋਂ ਬਾਅਦ ਜਿਆਦਾਤਰ ਲੋਕ ਲਾਕਡਾਊਨ ਤੋਂ ਬਾਅਦ ਘਰ ਤੋਂ ਕੰਮ ਕਰ ਰਹੇ ਹਨ। ਅਜਿਹੀ ਸਥਿਤੀ ਵਿਚ ਰਿਲਾਇੰਸ ਜੀਓ ਲੰਬੀ ਮਿਆਦ ਦੀਆਂ ਯੋਜਨਾਵਾਂ ‘ਤੇ ਧਿਆਨ ਦੇ ਰਹੀ ਹੈ। ਹਾਲ ਹੀ ਵਿੱਚ ਕੰਪਨੀ ਨੇ ਸਾਲਾਨਾ ਪਲਾਨ ਨੂੰ ਵਰਕ ਫਰੋਮ ਹੋਮ ਦੇ ਲਈ ਕਸਟਮਆਈਜ਼ ਕਰਕੇ ਪੇਸ਼ ਕੀਤਾ ਹੈ।

Technology News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ