ਨਾਬਾਲਗ ਗੈਂਗਰੇਪ ਮਾਮਲੇ ਨੂੰ ਲੈ ਕੇ ਦੋ ਪੁਲਿਸ ਮੁਲਾਜ਼ਮ ਗ੍ਰਿਫਤਾਰ

Hoshiarpur Rape News
ਹੁਸ਼ਿਆਰਪੁਰ: ਕਿਹਾ ਜਾਂਦਾ ਹੈ ਕਿ ਪੰਜਾਬ ਪੁਲਿਸ ਨੂੰ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਜਾਂਦਾ ਹੈ, ਪਰ ਜੋ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਕੇ ਲੋਕਾਂ ਦਾ ਪੰਜਾਬ ਪੁਲਿਸ ਤੋਂ ਵੀ ਯਕੀਨ ਉੱਠ ਰਿਹਾ ਹੈ। ਮਾਮਲਾ ਟਾਂਡਾ ਉੜਮੁੜ ਅਧੀਨ ਪੈਂਦੇ ਰੇਲਵੇ ਸਟੇਸ਼ਨ ਚੋਲਾਂਗ ਦਾ ਹੈ। ਹੁਸ਼ਿਆਰਪੁਰ ਵਿੱਚ ਪੰਜਾਬ ਪੁਲਿਸ ਦੇ ਦੋ ਪੁਲਿਸ ਮੁਲਾਜ਼ਮਾਂ ਨੇ 16 ਸਾਲਾਂ ਦੀ ਨਾਬਾਲਗ ਬੱਚੀ ਨਾਲ ਬਲਾਤਕਾਰ ਕੀਤਾ।

ਟਾਂਡਾ ਪੁਲਿਸ ਅਤੇ ਜਲੰਧਰ ਦੇ ਨੇ ਮੌਕੇ ਤੇ ਪਹੁੰਚ ਆਈ ਜੀ.ਆਰ.ਪੀ. ਪੁਲਿਸ ਨੇ ਦੋਨਾਂ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਨ ਦੀ ਗੱਲ ਕਹੀ ਜਾ ਰਹੀ ਹੈ। ਮਿਲੀ ਜਨਕਰੀ ਅਨੁਸਾਰ ਇਹ ਘਟਨਾ ਸਵੇਰੇ 7 ਵਜੇ ਦੇ ਕਰੀਬ ਵਾਪਰੀ।ਜਦੋ ਦੋਵੇ ਪੁਲਿਸ ਮੁਲਾਜ਼ਮ ਰੇਲਵੇ ਸਟੇਸ਼ਨ ਤੇ ਆਪਣੀ ਡਿਊਟੀ ‘ਤੇ ਤਾਇਨਾਤ ਸਨ।ਪੀੜ੍ਹਤ ਲੜਕੀ ਨੇ ਦੱਸਿਆ ਕਿ ਉਹ ਕੱਲ੍ਹ ਸ਼ਾਮ ਨੂੰ ਆਪਣੀ ਬਿਮਾਰ ਦਾਦੀ ਦਾ ਹਾਲ ਪੁੱਛਣ ਲਈ ਚੋਲੰਗ ਦੇ ਪਿੰਡ ਮੋਕਲਾ ਤੋਂ ਆਈ ਸੀ। ਅੱਜ ਸਵੇਰੇ ਰੇਲ ਰਾਹੀਂ ਉਸ ਨੇ ਮੁਕੇਰੀਆਂ ਨੇੜੇ ਆਪਣੇ ਪਿੰਡ ਜਾਣਾ ਸੀ।

ਇਹ ਵੀ ਪੜ੍ਹੋ: 200 ਤੋਂ ਵੱਧ IELTS ਸੈਂਟਰਾਂ ‘ਤੇ ਪੁਲਿਸ ਦੀ ਛਾਪੇਮਾਰੀ, ਹੋਏ ਕਈ ਵੱਡੇ ਖੁਲਾਸੇ

ਪੀੜ੍ਹਤ ਲੜਕੀ ਨੂੰ ਇਕੱਲੀ ਵੇਖ ਡਿਊਟੀ ‘ਤੇ ਤਾਇਨਾਤ ਦੋਵੇਂ ਪੁਲਿਸ ਮੁਲਾਜ਼ਮਾਂ ਨੇ ਜਾਂਚ ਲਈ ਉਸ ਦੀ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਇਸ ਪਿੱਛੋਂ ਦੋਵੇਂ ਮੁਲਾਜ਼ਮ ਲੜਕੀ ਨੂੰ ਰੇਲਵੇ ਦੇ ਸਰਕਾਰੀ ਕਵਾਟਰ ਵਿੱਚ ਲੈ ਗਏ ਜਿੱਥੇ ਦੋਵਾਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਲੜਕੀ ਨੇ ਸਾਰੀ ਘਟਨਾ ਆਪਣੇ ਚਾਚੇ ਨੂੰ ਦੱਸੀ। ਇਸ ਮਗਰੋਂ ਸਥਾਨਕ ਲੋਕਾਂ ਨੇ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਦੋਵੇ ਪੁਲਿਸ ਮੁਲਾਜ਼ਮਾਂ ਨੇ ਮੀਡੀਆ ਸਾਹਮਣੇ ਆਪਣਾ ਗੁਨਾਹ ਕਬੂਲ ਲਿਆ ਹੈ। ਇਹ ਮਾਮਲਾ ਪੰਜਾਬ ਪੁਲਿਸ ਦੇ ਮੂੰਹ ਨੂੰ ਗੰਦਾ ਕਰ ਰਿਹਾ ਹੈ, ਇਸ ਤਰਾਂ ਸਾਰੇ ਲੋਕਾਂ ਦਾ ਵਿਸ਼ਵਾਸ ਪੰਜਾਬ ਪੁਲਿਸ ਤੋਂ ਉੱਠ ਜਾਵੇਗਾ।