Toyota ਨੇ ਪੇਸ਼ ਕੀਤੀ ਨਵੀ SUV Urban Cruiser, ਜਾਣੋ ਇਸ ਦਾ ਮੁੱਲ ਅਤੇ ਖੂਬੀਆਂ

toyota-urban-cruiser-news

Toyota Urban Cruiser News : ਬਾਜ਼ਾਰ ਵਿੱਚ ਲੌਂਚ ਹੋ ਗਈ ਹੈ। ਇਸ ਕਾਰ ਦੀ ਐਕਸ ਸ਼ੋਅਰੂਮ ਦਿੱਲੀ ‘ਚ ਕੀਮਤ 8.40 ਲੱਖ ਤੋਂ 11.30 ਲੱਖ ਰੁਪਏ ਦੇ ਵਿਚਕਾਰ ਦੱਸੀ ਜਾ ਰਹੀ ਹੈ । ਅਰਬਨ ਕਰੂਜ਼ਰ ਐਸਯੂਵੀ ਨੂੰ ਤਿੰਨ ਵੇਰੀਐਂਟ, ਮਿਡ-ਗਰੇਡ, ਹਾਈ-ਗਰੇਡ ਅਤੇ ਪ੍ਰੀਮੀਅਮ ਗਰੇਡ ‘ਚ ਲਾਂਚ ਕੀਤਾ ਗਿਆ ਹੈ।

ਨਵੀਂ ਅਰਬਨ ਕਰੂਜ਼ਰ ‘ਚ 1.5 ਲਿਟਰ ਪੈਟਰੋਲ ਇੰਜਨ ਮਿਲੇਗਾ ਜੋ 103bhp ਦੀ ਪਾਵਰ ਅਤੇ 138Nm ਟਾਰਕ ਦੇਵੇਗਾ ਅਤੇ ਇਸ ਵਿੱਚ ਲਗਭਗ ਸਾਰੀਆਂ ਵਿਸ਼ੇਸ਼ਤਾਵਾਂ ਹਨ ਜੋ ਮੌਜੂਦਾ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਵਿੱਚ ਦਿਖਾਈ ਦਿੰਦੀਆਂ ਹਨ। ਤੁਸੀਂ ਇਸ ਨੂੰ 5 ਸਪੀਡ ਮੈਨੂਅਲ ਗਿਅਰਬਾਕਸ ਜਾਂ 4 ਸਪੀਡ ਟਾਰਕ ਕਨਵਰਟਰ ਆਟੋਮੈਟਿਕ ਯੂਨਿਟ ਵਿਕਲਪ ‘ਚ ਖਰੀਦ ਸਕਦੇ ਹੋ।

ਇਹ ਵੀ ਪੜ੍ਹੋ: ਕੋਲਕਾਤਾ ਨਾਈਟ ਰਾਈਡਰਜ਼ ਨੂੰ 49 ਦੌੜਾਂ ਨਾਲ ਵੇਖਣਾ ਪਿਆ ਹਰਾਂ ਦਾ ਮੂੰਹ

ਇਸ ਕਾਰ ਦਾ ਮੈਨੂਅਲ ਵੇਰੀਐਂਟ 17.03 ਕਿਲੋਮੀਟਰ ਪ੍ਰਤੀ ਲੀਟਰ ਦਾ ਮਾਈਲੇਜ ਦਿੰਦਾ ਹੈ। ਇਸ ਦੇ ਨਾਲ ਹੀ, ਹਲਕੇ ਹਾਈਬ੍ਰਿਡ ਟੈਕਨਾਲੋਜੀ ਨਾਲ ਲੈਸ ਆਟੋਮੈਟਿਕ ਵੇਰੀਐਂਟ 18.76 ਕਿਮੀ ਪ੍ਰਤੀ ਲੀਟਰ ਦੀ ਮਾਈਲੇਜ ਦਿੰਦਾ ਹੈ।ਇਹ ਗੱਡੀ ਬ੍ਰੇਜ਼ਾ ਵਿਟਾਰਾ, ਹੋਂਡਈ ਦੀ ਵੇਨਿਊ, ਫੋਰਡ ਈਕੋ ਸਪੋਰਟ, ਮਹਿੰਦਰਾ ਐਕਸਯੂਵੀ 300 ਅਤੇ ਟਾਟਾ ਨੈਕਸਨ ਵਰਗੇ ਐਸਯੂਵੀ ਨਾਲ ਸਿੱਧੇ ਤੌਰ ‘ਤੇ ਮੁਕਾਬਲਾ ਕਰੇਗੀ ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ