ਸਿੱਖਾਂ ਦੀ ਕੁੱਟਮਾਰ ਦੇਖ ਕੇ ਹਾਈਕੋਰਟ ਨੇ ਦਿੱਲੀ ਪੁਲਿਸ ਖ਼ਿਲਾਫ਼ ਕੀਤਾ ਨੋਟਿਸ ਜਾਰੀ

Sikh

ਦਿੱਲੀ ਦੇ ਮੁਖਰਜੀ ਨਗਰ ਵਿੱਚ ਇਕ ਸਿੱਖ ਆਟੋ ਡਰਾਈਵਰ ਨੂੰ ਦਿੱਲੀ ਪੁਲਿਸ ਨੇ ਬੜੀ ਹੀ ਬੇਰਹਿਮੀ ਨਾ ਕੁੱਟਿਆ ਜਿਸ ਨੂੰ ਹਾਈਕੋਰਟ ਨੇ ਪੁਲਿਸ ਦੀ ਦਰਿੰਦਗੀ ਕਿਹਾ ਹੈ। ਪਰ ਦਿੱਲੀ ਪੁਲਿਸ ਉਸ ਸਿੱਖ ਆਟੋ ਡਰਾਈਵਰ ਨੂੰ ਹੀ ਅਪਰਾਧੀ ਸਾਬਤ ਕਰਨ ਵਿੱਚ ਲੱਗੀ ਹੋਈ ਸੀ ਪਰ ਹਾਈਕੋਰਟ ਨੇ ਦਿੱਲੀ ਪੁਲਿਸ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ। ਹਾਈਕੋਰਟ ਨੇ ਵੀਡੀਓ ਨੂੰ ਦੇਖ ਕੇ ਕਹਿ ਦਿੱਤਾ ਕਿ ਦਿੱਲੀ ਪੁਲਿਸ ਦੀ ਦਰਿੰਦਗੀ ਦਾ ਇਸ ਤੋਂ ਵੱਡਾ ਕੋਈ ਸਬੂਤ ਨਹੀਂ ਹੈ।

ਜਸਟਿਸ ਜਯੰਤ ਨਾਥ ਤੇ ਜਸਟਿਸ ਨਜਮੀ ਵਜ਼ੀਰੀ ਦੇ ਬੈਂਚ ਨੇ ਸਿੱਖ ਆਟੋ ਡਰਾਈਵਰ ਅਤੇ ਉਸਦੇ ਪੁੱਤਰ ਦੀ ਕੁੱਟਮਾਰ ਵਾਲੀ ਵੀਡੀਓ ਦੇਖ ਕੇ ਕਿਹਾ ਕਿ, ” ਤੁਸੀਂ ਨਾਬਾਲਗ ਲੜਕੇ ਦੀ ਕੁੱਟਮਾਰ ਦੇ ਮਾਮਲੇ ਨੂੰ ਕਿਵੇਂ ਜਾਇਜ਼ ਠਹਿਰਾ ਸਕਦੇ ਹੋ? ਜੇਕਰ ਤੁਸੀਂ ਇਸ ਨੂੰ ਪੁਲਿਸ ਦੀ ਦਰਿੰਦਗੀ ਨਹੀਂ ਮੰਨ ਰਹੇ ਤਾਂ ਕੀ ਮੰਨ ਰਹੇ ਓ, ਤੁਹਾਨੂੰ ਇਸ ਸਬੂਤ ਤੋਂ ਬਿਨਾ ਹੋਰ ਕੀ ਚਾਹੀਦਾ ਹੈ।’’ ਜਸਟਿਸ ਜਯੰਤ ਨਾਥ ਤੇ ਜਸਟਿਸ ਨਜਮੀ ਵਜ਼ੀਰੀ ਦੇ ਬੈਂਚ ਨੇ ਕਿਹਾ ਕਿ ਜੇਕਰ ਪੁਲਿਸ ਇਸ ਤਰਾਂ ਕੰਮ ਕਰੇਗੀ ਤਾਂ ਇਸ ਤਰਾਂ ਨਾਲ ਲੋਕਾਂ ਵਿੱਚ ਸਿਰਫ਼ ਖ਼ੌਫ਼ ਪੈਦਾ ਹੋਵੇਗਾ ਹੋਰ ਕੁੱਝ ਨਹੀਂ। ਬੈਂਚ ਨੇ ਕਿਹਾ ਕਿ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਦੀ ਲੋੜ ਹੈ ਕਿ ਪੁਲਿਸ ਸਿਰਫ਼ ਉਹਨਾਂ ਦੀ ਸੁਰੱਖਿਆ ਲਈ ਹੈ।

ਹਾਈਕੋਰਟ ਨੇ ਇਸ ਸਭ ਦੇਖ ਕੇ ਦਿੱਲੀ ਪੁਲਿਸ ਨੋਟਿਸ ਜਾਰੀ ਕਰਦਿਆਂ ਉਨ੍ਹਾਂ ਤੋਂ ਜਵਾਬ ਮੰਗਿਆ ਹੈ। ਬੈਂਚ ਨੇ ਜਾਇੰਟ ਕਮਿਸ਼ਨਰ ਪੁਲਿਸ ਰੈਂਕ ਦੇ ਅਧਿਕਾਰੀ ਤੋਂ ਘਟਨਾ ਬਾਬਤ ਨਿਰਪੱਖ ਰਿਪੋਰਟ ਹਫ਼ਤੇ ਅੰਦਰ ਮੰਗਦਿਆਂ ਕੇਸ ਦੀ ਸੁਣਵਾਈ ਦੋ ਜੁਲਾਈ ਲਈ ਤੈਅ ਕਰ ਦਿੱਤੀ।ਉਧਰ, ਇਹ ਮਾਮਲਾ ਹੁਣ ਕੌਮੀ ਘੱਟ ਗਿਣਤੀ ਕਮਿਸ਼ਨ ਤੇ ਦਿੱਲੀ ਘੱਟ ਗਿਣਤੀ ਕਮਿਸ਼ਨ ਕੋਲ ਪੁੱਜ ਗਿਆ ਹੈ।