ਚੋਣ ਕਮਿਸ਼ਨ ਦਾ ਸੰਨੀ ਦਿਓਲ ਨੂੰ ਨੋਟਿਸ ਜਾਰੀ, ਹੋ ਸਕਦੀ ਹੈ ਸਖ਼ਤ ਕਾਰਵਾਈ


Sunny Deol

ਲੋਕ ਸਭਾ ਚੋਣਾਂ ਵਿਚ ਗੁਰਦਾਸਪੁਰ ਹਲਕੇ ਦੀ ਸੀਟ ਸੰਨੀ ਦਿਓਲ ਨੇ ਜਿੱਤ ਤਾਂ ਲਈ ਹੈ ਪਰ ਚੋਣਾਂ ਵਿੱਚ ਤੈਅ ਹੱਦ ਤੋਂ ਜਿਆਦਾ ਪੈਸਾ ਖਰਚਣ ਦੇ ਮਾਮਲੇ ਵਿੱਚ ਜਿੱਤੇ ਸੰਸਦ ਮੈਂਬਰ ਸੰਨੀ ਦਿਓਲ ਨੂੰ ਲਗਾਤਾਰ ਵਧ ਰਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਿਪਟੀ ਕਮਿਸ਼ਨਰ ਕਮ ਰਿਟਰਨਿੰਗ ਅਫ਼ਸਰ ਵਿਪੁਲ ਉੱਜਵਲ ਨੇ ਸੰਨੀ ਦਿਓਲ ਨੂੰ ਨੋਟਿਸ ਜਾਰੀ ਕਰਕੇ ਲੋਕ ਸਭਾ ਚੋਣਾਂ ਵਿੱਚ ਹੋਏ ਖਰਚੇ ਦਾ ਸਪਸ਼ਟੀਕਰਨ ਮੰਗਿਆ ਗਿਆ ਹੈ।

ਇਹ ਨੋਟਿਸ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰ ਵੱਲੋਂ ਕੀਤਾ ਖਰਚਾ ਦੀ ਪੂਰੀ ਪੜਤਾਲ ਮਗਰੋਂ ਜਾਰੀ ਕੀਤਾ ਗਿਆ ਹੈ। ਇਹ ਪੜਤਾਲ ਆਈਆਰਐਸ ਅਫ਼ਸਰ ਆਦਿੱਤਆ ਬਾਜਪਾਈ ਤੇ ਆਈਏਐਸ ਅਫ਼ਸਰ ਰਾਜੇਸ਼ ਧਨਿਸ਼ਟ ਦੁਆਰਾ ਕੀਤੀ ਗਈ ਹੈ ਜਿਸ ਵਿੱਚ ਤੈਅ ਹੱਦ ਤੋਂ ਜਿਆਦਾ ਪੈਸਾ ਖਰਚਣ ਦਾ ਮਾਮਲਾ ਸਾਹਮਣੇ ਆਇਆ ਹੈ। ਈਆਰਐਸ ਅਫ਼ਸਰ ਆਦਿੱਤਆ ਬਾਜਪਾਈ ਤੇ ਆਈਏਐਸ ਅਫ਼ਸਰ ਰਾਜੇਸ਼ ਧਨਿਸ਼ਟ ਨੇਰੈਪੋਰ੍ਟ ਵਿੱਚ ਦੱਸਿਆ ਹੈ ਕਿ ਬੀਜੇਪੀ ਸੰਸਦ ਮੈਂਬਰ ਸੰਨੀ ਦਿਓਲ ਨੇ ਆਪਣੀ ਚੋਣ ਮੁਹਿੰਮ ਦੌਰਾਨ 80 ਲੱਖ ਰੁਪਏ ਤੋਂ ਵੱਧ ਖਰਚਾ ਕੀਤਾ ਹੈ ਜਦਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਖ਼ਰਚੇ ਦੀ ਹੱਦ 70 ਲੱਖ ਰੁਪਏ ਤੈਅ ਕੀਤੀ ਗਈ ਸੀ।

ਸੰਨੀ ਦਿਓਲ ਦੇ ਭਰੋਸੇਯੋਗ ਸੂਤਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨੋਟਿਸ ਮਿਲਿਆ ਹੈ ਜਿਸ ਦਾ ਜਵਾਬ ਉਹ ਜਲਦੀ ਹੀ ਦੇ ਦੇਣਗੇ। ਇਸ ਬਾਰੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਉਮੀਦਵਾਰ ਦੋਸ਼ੀ ਪਾਇਆ ਜਾਂਦਾ ਹੈ ਤੇ ਖ਼ਰਚ ਸਬੰਧੀ ਉਚਿੱਤ ਹਿਸਾਬ ਨਹੀਂ ਦੇ ਪਾਉਂਦਾ ਤਾਂ ਐਫਆਈਆਰ ਦਰਜ ਕੀਤੀ ਜਾ ਸਕਦੀ ਹੈ।