ਜਲੰਧਰ ਪੁਲਿਸ ਹਿਰਾਸਤ ਵਿੱਚੋਂ ਨੌਜਵਾਨ ਹੋਇਆ ਗਾਇਬ, ਜਲੰਧਰ ਪੁਲਿਸ ਖ਼ਿਲਾਫ਼ ਲੋਕਾਂ ਵੱਲੋਂ ਕੀਤੀ ਗਈ ਨਾਅਰੇਬਾਜ਼ੀ

 

Jalandhar Police

ਜਲੰਧਰ : ਅੱਜ ਕੱਲ ਪੰਜਾਬ ਵਿੱਚ ਨਵੀਂ ਤੋਂ ਨਵੀਂ ਖ਼ਬਰ ਸੁਨਣ ਨੂੰ ਮਿਲ ਰਹੀ ਹੈ। ਪੰਜਾਬ ਦੇ ਜ਼ਿਲਾ ਫਰੀਦਕੋਟ ਜੇਲ੍ਹ ਚੋਂ ਨੌਜਵਾਨ ਜਸਪਾਲ ਸਿੰਘ ਦੇ ਗਾਇਬ ਹੋਣ ਕਰਕੇ ਨਾ ਮਿਲਣ ਦਾ ਮੁੱਦਾ ਹਲੇ ਸੁਲਝਿਆ ਨਹੀ ਸੀ ਕਿ ਹੁਣ ਲੋਕਾਂ ਨੇ ਜਲੰਧਰ ਪੁਲਿਸ ‘ਤੇ ਇੱਕ ਨੌਜਵਾਨ ਨੂੰ ਗਾਇਬ ਕਰਨ ਦੇ ਇਲਜ਼ਾਮ ਲਾਏ ਹਨ। ਜੋ ਨੌਜਵਾਨ ਗਾਇਬ ਹੈ ਉਸਦੇ ਘਰਦਿਆਂ ਦਾ ਕਹਿਣਾ ਹੈ ਕਿ ਮਕਸੂਦਾ ਥਾਣਾ ਦੀ ਪੁਲਿਸ ਨੇ ਉਹਨਾਂ ਦੇ ਪੁੱਤਰ ਨੂੰ ਕਿਸੇ ਮਾਮਲੇ ਦੀ ਜਾਂਚ ਲਈ ਥਾਣੇ ਸੱਦਿਆ ਸੀ। ਉਸਦੇ ਘਰਦਿਆਂ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਸਦਾ ਪੁੱਤਰ ਘਰ ਵਾਪਿਸ ਨਹੀਂ ਆਇਆ। ਉਹਨਾਂ ਨੇ ਕਿਹਾ ਹੈ ਕਿ ਪੁਲਿਸ ਨੇ ਨੌਜਵਾਨ ਦੇ ਗਾਇਬ ਹੋਣ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ।

Jalandhar Police

ਪਰ ਉਸ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮਕਸੂਦਾ ਥਾਣੇ ਦੀ ਪੁਲਿਸ ਨੇ ਉਸਨੂੰ ਕਿਤੇ ਗਾਇਬ ਕੀਤਾ ਹੈ। ਇਹ ਗੱਲ ਦਾ ਪਤਾ ਲੱਗਣ ਤੋਂ ਬਾਅਦ ਭੜਕੇ ਓਏ ਲੋਕਾਂ ਨੇ ਮਕਸੂਦ ਪੁਲਿਸ ਥਾਣੇ ਦੇ ਬਾਹਰ ਜਲੰਧਰ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ। ਪਰ ਜਲੰਧਰ ਪੁਲਿਸ ਤੋਂ ਕੁੱਝ ਹੋਰ ਹੀ ਸੁਨਣ ਵਿੱਚ ਮਿਲਿਆ ਕਿ ਨੌਜਵਾਨ ਦੁਪਹਿਰ ਨੂੰ ਥਾਣੇ ਚੋਂ ਭੱਜ ਗਿਆ ਸੀ ਅਜੇ ਤਕ ਸਾਨੂੰ ਉਸ ਦਾ ਕੋਈ ਪਤਾ ਨਹੀ ਲੱਗ ਸਕਿਆ।

ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ‘ਚ ਕੋਈ ਵੀ ਪੁਲਿਸ ਵਾਲਾ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।