ਡੇਰਾ ਮੁਖੀ ਰਾਮ ਰਹੀਮ ਜਲਦ ਹੀ ਆ ਸਕਦੇ ਨੇ ਜੇਲ੍ਹ ਤੋਂ ਬਾਹਰ

Ram Rahim

ਪੱਤਰਕਾਰ ਛਤਰਪਤੀ ਦੀ ਹੱਤਿਆ ਅਤੇ ਸਾਧਵੀਆਂ ਦਾ ਜਿਣਸੀ ਸੋਸ਼ਣ ਕਰਨ ਦੇ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਸਿਰਸਾ ਡੇਰਾ ਮੁਖੀ ਰਾਮ ਰਹੀਮ ਛੁੱਟੀ ਦੀ ਮੰਗ ਕੀਤੀ ਹੈ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਸਿਰਸਾ ਡੇਰਾ ਮੁਖੀ ਰਾਮ ਰਹੀਮ ਪੈਰੋਲ ਦੀ ਮੰਗ ਖੇਤੀ ਕਰਨ ਲਈ ਮੰਗੀ ਹੈ। ਇਸ ਮਾਮਲੇ ਨੂੰ ਲੈ ਕੇ ਜੇਲ੍ਹ ਪ੍ਰਸਾਸ਼ਨ ਨੇ ਸਿਰਸਾ ਪ੍ਰਸਾਸ਼ਨ ਨੂੰ ਚਿੱਠੀ ਪੱਤਰ ਲਿਖਿਆ ਹੈ ਜਿਸ ‘ਚ ਸਿਰਸਾ ਮੁਖੀ ਰਾਮ ਰਹੀਮ ਦੁਆਰਾ ਖੇਤੀ ਕਰਨ ਲਈ ਮੰਗੇ ਪੈਰੋਲ ਬਾਰੇ ਜ਼ਿਕਰ ਕੀਤਾ ਹੈ।

ਸਿਰਸਾ ਡੇਰਾ ਮੁਖੀ ਰਾਮ ਰਹੀਮ ਸੀਬੀਆਈ ਕੋਰਟ ਵੱਲੋਂ ਸਜ਼ਾਯਾਫਤਾ ਹੈ। ਹੁਣ ਤਕ ਡੇਰਾ ਮੁਖੀ ਰਾਮ ਰਹੀਮ ਆਪਣੀ ਕੈਦ ਦਾ 1 ਸਾਲ ਪੂਰਾ ਕਰ ਚੁੱਕਾ ਹੈ। ਰਾਮ ਰਹੀਮ ਦੁਆਰਾ ਮੰਗੇ ਗਏ ਪੈਰੋਲ ਵਿਚ ਪੱਤਰਕਾਰ ਛਤਰਪਤੀ ਦੀ ਹੱਤਿਆ ਅਤੇ ਸਾਧਵੀਆਂ ਦਾ ਜਿਣਸੀ ਸੋਸ਼ਣ ਕਰਨ ਦੇ ਮਾਮਲਿਆਂ ਤੋਂ ਇਲਾਵਾ ਹੋਰ ਵੀ ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਹੈ।

ਜੇਕਰ ਲੋਕਾਂ ਵੱਲ ਦੇਖੀਏ ਤਾਂ ਰਾਮ ਰਹੀਮ ਦੁਆਰਾ ਮੰਗੇ ਗਏ ਪੈਰੋਲ ਨੂੰ ਲੈ ਕੇ ਘਟਨਾ ਵਾਪਰਨ ਦੀ ਸੰਭਾਵਨਾ ਹੈ। ਉਂਝ ਦੇਖਿਆ ਜਾਵੇ ਤਾਂ ਲੋਕਾਂ ਵੱਲੋਂ ਰਾਮ ਰਹੀਮ ਨੂੰ ਪੈਰੋਲ ਦੇਣ ਦੀ ਸਿਫਾਰਸ਼ ਨਹੀਂ ਕੀਤੀ ਜਾਵੇਗੀ। ਕਿਉਂਕਿ ਡੇਰਾ ਮੁਖੀ ਦੇ ਬਾਹਰ ਆਉਣ ਤੇ ਸਿਰਸਾ ‘ਚ ਕਾਨੂੰਨ ਵਿਵਸਥਾ ਕਾਇਮ ਰੱਖਣਾ ਮੁਸ਼ਕਲ ਹੋ ਸਕਦਾ ਹੈ। ਇਸ ਲਈ ਇਸ ਨੂੰ ਕਾਨੂੰਨੀ ਵਿਵਸਥਾ ਦੇ ਹਵਾਲੇ ਕਰ ਦਿੱਤਾ ਗਿਆ ਹੈ।