ਲੋਕਾਂ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਸਵਾਲ , ਕਦੋਂ ਛੱਡੋਗੇ ਸਿਆਸਤ

Navjot Singh Sidhu

ਕਾਂਗਰਸ ਪਾਰਟੀ ਦੇ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਮੋਹਾਲੀ ਵਿੱਚ ਲੋਕਾਂ ਦੁਆਰਾ ਇਹ ਪੁੱਛਿਆ ਜਾ ਰਿਹਾ ਹੈ ਕਿ ਉਹਨਾਂ ਨੇ ਸਿਆਸਤ ਕਦੋਂ ਛੱਡਣੀ ਹੈ। ਲੋਕਾਂ ਦੁਆਰਾ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੂੰ ਪੋਸਟਰਾਂ ਤੇ ਛਾਪ ਕੇ ਨਵਜੋਤ ਸਿੱਧੂ ਦੇ ਖਿਲਾਫ਼ ਰੋਸ ਕੀਤਾ ਜਾ ਰਿਹਾ ਹੈ। ਦੱਸ ਦੇਈਏ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਬਿਆਨ ਦਿੱਤਾ ਸੀ ਜੇ ਰਾਹੁਲ ਗਾਂਧੀ ਨੇ ਅਮੇਠੀ ਨੂੰ ਗੁਆ ਦਿੱਤਾ ਤਾਂ ਨਵਜੋਤ ਸਿੱਧੂ ਸਿਆਸਤ ਛੱਡ ਦੇਣਗੇ।

Navjot Singh Sidhu

ਲੋਕ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਅਮੇਠੀ ਤੋਂ ਚੋਣ ਹਾਰ ਗਏ ਹਨ। ਪਰ ਨਵਜੋਤ ਸਿੰਘ ਸਿੱਧੂ ਹਾਲੇ ਵੀ ਆਪਣੀ ਜ਼ਿੱਦ ‘ਤੇ ਅੜੇ ਹੋਏ ਹਨ, ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਆਪਣੇ ਮੰਤਰਾਲੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਪੂਰੀ ਤਕਰਾਰ ਕਰ ਰਹੇ ਹਨ। ਪਰ ਲੋਕ ਨਵਜੋਤ ਸਿੰਘ ਨੂੰ ਇਸ ਤਰਾਂ ਦੇ ਪੋਸਟਰ ਛਾਪ ਕੇ ਸਿੱਧੂ ਨੂੰ ਓਹਨਾ ਦਾ ਬਿਆਨ ਯਾਦ ਕਰਵਾ ਰਹੇ ਹਨ।

Navjot Singh Sidhu

ਲੋਕਾਂ ਨੇ ਪੋਸਟਰ ਉੱਪਰ ਇਹ ਲਿਖ ਕੇ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਕਰ ਰਹੇ ਹਨ , ਕਿ ਉਹ ਸਿਆਸਤ ਨੂੰ ਕਦੋਂ ਛੱਡਣਗੇ ? ਲੋਕਾਂ ਦੁਆਰਾ ਪੋਸਟਰ ਉਪਰ ਲਿਖ ਕੇ ਇਹ ਸਵਾਲ ਬਾਰ – ਬਾਰ ਪੁੱਛਿਆ ਜਾ ਰਿਹਾ ਹੈ ਕੇ ਉਹਨਾਂ ਨੇ ਹਾਲੇ ਤਕ ਸਿਆਸਤ ਕਿਉਂ ਨਹੀਂ ਛੱਡੀ ? ਪੋਸਟਰਾਂ ਨੂੰ ਪੰਜਾਬ ਅਰਬਨ ਪਲਾਨਿੰਗ ਅਥਾਰਿਟੀ ਦੇ ਇੱਕ ਸਾਈਨ ਬੋਰਡ ‘ਤੇ ਲਾਇਆ ਗਿਆ ਹੈ।