ਪਾਕਿਸਤਾਨ ਵਿੱਚ ਹੋਇਆ ਰੇਲ ਹਾਦਸਾ , 3 ਲੋਕਾਂ ਦੀ ਮੌਤ ਕਈ ਜ਼ਖਮੀ

Train Accident

ਪਿਛਲੇ ਦਿਨੀਂ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇੱਕ ਯਾਤਰੀ ਟ੍ਰੇਨ ਖੜੀ ਮਾਲ ਗੱਡੀ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ ਘੱਟੋ – ਘੱਟ 3 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਐਕ੍ਸਪ੍ਰੇੱਸ ਚਾਲਕ ਅਤੇ ਉਸਦੇ ਦੋ ਸਾਥੀਆਂ ਦੀ ਮੌਤ ਹੋ ਗਈ ਅਤੇ ਜ਼ਖਮੀ ਯਾਤਰੀਆਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਹੋਏ ਹਾਦਸੇ ਦੇ ਕਾਰਨ ਮਲਬਾ ਦੂਰ ਦੂਰ ਤੱਕ ਖਿੰਡ ਗਿਆ ਸੀ ਜਿਸ ਨਾਲ ਰੇਲ ਆਵਾਜਾਈ ਕੁੱਝ ਘੰਟਿਆਂ ਲਈ ਰੁਕੀ ਰਹੀ। ਹੈਦਰਾਬਾਦ ਅਤੇ ਕੋਟਰੀ ਰੇਲਵੇ ਸਟੇਸ਼ਨ ਤੇ ਖੜੇ ਯਾਤਰੀ ਹਾਦਸੇ ਕਾਰਨ ਕਾਫੀ ਦੇਰ ਤੱਕ ਫਸੇ ਰਹੇ। ਜਾਣਕਾਰੀ ਅਨੁਸਾਰ ਇਹ ਰੇਲਗੱਡੀ ਪਾਕਿਸਤਾਨ ਦੇ ਸ਼ਹਿਰ ਕਰਾਚੀ ਤੋਂ ਆ ਰਹੀ ਸੀ ਅਤੇ ਲਾਹੌਰ ਜਾ ਰਹੀ ਸੀ। ਪਿੱਛੋਂ ਤੋਂ ਹੋਈ ਟੱਕਰ ਕਾਰਨ ਕੋਲੇ ਨਾਲ ਭਰੀ ਮਾਲ ਗੱਡੀ ਦੇ ਪਿਛਲੇ ਕੁਝ ਡੱਬੇ ਪਟੜੀ ਤੋਂ ਉੱਤਰ ਗਏ।

ਰੇਲ ਆਵਾਜਾਈ ਰੁਕੀ ਹੋਈ ਕਾਰਨ ਕਰਮਚਾਰੀਆਂ ਅਤੇ ਮਸੀਨਾਂ ਨੂੰ ਮਲਬਾ ਸਾਫ਼ ਕਰਨ ਲਈ ਲਗਾਇਆ ਗਿਆ ਅਤੇ ਕਈ ਕਰਮਚਾਰੀ ਬਚਾਅ ਦਲ ਵਿੱਚ ਲੱਗੇ ਹੋਏ ਹਨ। ਹਾਦਸੇ ਕਾਰਨ ਨੁਕਸਾਨੇ ਗਏ ਡੱਬਿਆਂ ਨੂੰ ਇੱਕ – ਇੱਕ ਕਰਕੇ ਰੇਲਵੇ ਸਟੇਸ਼ਨ ਤੇ ਲਿਜਾਇਆ ਗਿਆ। ਕੇਂਦਰੀ ਰੇਲ ਮੰਤਰੀ ਸ਼ੇਖ ਰਸ਼ੀਦ ਨੇ 24 ਘੰਟਿਆਂ ਦੇ ਅੰਦਰ ਹੋਏ ਹਾਦਸੇ ਦੀ ਜਾਂਚ ਪੂਰੀ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।