Mohali News: ਲਗਾਤਾਰ 26 ਸਾਲ ਜੇਲ੍ਹ ਕੱਟਣ ਵਾਲੇ ਭਾਈ ਵਰਿਆਮ ਸਿੰਘ ਦਾ ਦੇਹਾਂਤ

bhai-waryam-singh-dies-who-spending-26-yrs-in-jail
Mohali News: ਟਾਡਾ ਸਮੇਤ ਅਨੇਕਾਂ ਸਖਤ ਧਾਰਾਵਾਂ ‘ਚ ਲਗਾਤਾਰ 26 ਸਾਲ ਜੇਲ੍ਹ ਕੱਟਣ ਵਾਲੇ ਸੰਗਰਾਮੀਏ ਭਾਈ ਵਰਿਆਮ ਸਿੰਘ ਐਤਵਾਰ ਸ਼ਾਮ 4:30 ਵਜੇ ਪਿੰਡ ਬਰਬਰਾ ਤਹਿਸੀਲ ਪੁੰਆਇਆ ਜ਼ਿਲ੍ਹਾ ਸ਼ਾਹਜਹਾਂਪੁਰ (ਯੂ. ਪੀ.) ਆਪਣੇ ਘਰ ਸਵਰਗਵਾਸ ਹੋ ਗਏ। ਉਹ ਲਗਾਤਾਰ 26 ਸਾਲ ਜੇਲ੍ਹ ‘ਚ ਰਹੇ, ਜਿਥੇ ਉਨ੍ਹਾਂ ਨੂੰ ਇਕ ਦਿਨ ਦੀ ਵੀ ਪੈਰੋਲ ਨਹੀਂ ਮਿਲੀ ਸੀ। ਬਲਵੰਤ ਸਿੰਘ ਰਾਮੂਵਾਲੀਆ ਨੇ ਭਾਈ ਵਰਿਆਮ ਸਿੰਘ ਦੇ ਕੇਸ ਨੂੰ ਅੱਤਿਆਚਾਰ ਦਾ ਝੂਠਾ ਮੁੱਦਾ ਬਣਾ ਕੇ ਕੈਬਨਿਟ ‘ਚ ਉਠਾਇਆ ਸੀ।

ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਦੇ ਸੈਕਟਰ 28/29 ਦੀ ਡਿਵਾਈਡਿੰਗ ਰੋਡ ਤੇ ਵਾਪਰਿਆ ਭਿਆਨਕ ਹਾਦਸਾ, ਚਲਦੀ BMW ਨੂੰ ਲੱਗੀ ਅੱਗ

ਜਿਥੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਸਹਾਇਤਾ ਨਾਲ ਰਿਹਾਅ ਹੋ ਗਏ। ਭਾਈ ਵਰਿਆਮ ਸਿੰਘ 39 ਸਾਲ ਦੀ ਉਮਰ ‘ਚ ਜੇਲ੍ਹ ‘ਚ ਸੁੱਟ ਦਿੱਤੇ ਗਏ ਅਤੇ 65 ਸਾਲ ਦੀ ਉਮਰ ‘ਚ ਜੇਲ੍ਹ ‘ਚੋਂ ਬਾਹਰ ਆਏ। ਵੱਡੀ ਮੁਸ਼ਕਲ ਇਹ ਸੀ ਕਿ ਰਾਮੂਵਾਲੀਆ ਕੇਂਦਰੀ ਸਰਕਾਰ ਤੋਂ ਮਦਦ ਨਹੀਂ ਸਨ ਲੈਣਾ ਚਾਹੁੰਦੇ। ਇਸ ਲਈ ਕੇ. ਟੀ. ਐੱਸ. ਤੁਲਸੀ ਸੀਨੀਅਰ ਐਡਵੋਕੇਟ ਸੁਪਰੀਮ ਕੋਰਟ ਤੋਂ ਕੇਸ ਤਿਆਰ ਕਰਵਾਇਆ ਗਿਆ, ਜਿਸ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਖਲ ਤੋਂ ਬਿਨਾਂ ਰਿਹਾਈ ਹੋ ਗਈ।

ਭਾਈ ਵਰਿਆਮ ਸਿੰਘ ਪੁਰਾਤਨ ਸਿੱਖਾਂ ਵਰਗੇ ਸਿਦਕੀ ਤੇ ਸਿਰੜੀ ਸਿੱਖ ਸਨ। ਉਨ੍ਹਾਂ ਨੇ ਰਾਮੂਵਾਲੀਆ ਨੂੰ ਵੀ ਇਹ ਕਹਿ ਦਿੱਤਾ ਸੀ ਕਿ ਮੇਰੀ ਰਿਹਾਈ ਦਾ ਹੁਕਮ ਗੁਰੂ ਗੋਬਿੰਦ ਸਿੰਘ ਜੀ ਦੀ ਮਰਜ਼ੀ ਨਾਲ ਹੋਣਾ ਹੈ ਪਰ ਸਰਕਾਰ ਵਲੋਂ ਦਸਤਖਤ ਰਾਮੂਵਾਲੀਆ ਕਰਨਗੇ। ਘਰ ਆ ਅਥਾਹ ਆਰਥਿਕ ਤੰਗੀਆਂ ‘ਚ ਜ਼ਿੰਦਗੀ ਗੁਜ਼ਾਰਦੇ ਦਿਲ ਦੇ ਦੌਰੇ ਨਾਲ ਮੌਤ ਹੋ ਗਈ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ