Corona in Pakistan: Corona ਨਾਲ ਜੰਗ ਕਰਨ ਲਈ ਅਮਰੀਕਾ ਪਾਕਸਿਤਾਨ ਨੂੰ ਦੇਵੇਗਾ 60 ਲੱਖ ਡਾਲਰ ਦੀ ਮੱਦਦ

usa-will-provide-60-million-in-aid-to-pakistan-to-fight-corona

Corona in Pakistan: ਅਮਰੀਕਾ ਨੇ ਕਿਹਾ ਹੈ ਕਿ ਉਹ ਗਲੋਬਲ ਮਹਾਮਾਰੀ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਵਿਚ ਮਦਦ ਲਈ ਉਸ ਨੂੰ 60 ਲੱਖ ਡਾਲਰ ਦੇਵੇਗਾ। ਪਾਕਿਸਤਾਨ ਵਿਚ ਅਮਰੀਕੀ ਰਾਜਦੂਤ ਪਾਲ ਜੌਨਸ ਨੇ ਸ਼ਨੀਵਾਰ ਨੂੰ ਇਕ ਵੀਡੀਓ ਸੰਦੇਸ਼ ਵਿਚ ਕਿਹਾ,”ਇਹ ਰਾਸ਼ੀ ਪਾਕਿਸਤਾਨ ਨੂੰ ਉਹਨਾਂ ਸਿਹਤਕਰਮੀਆਂ ਨੂੰ ਹੋਰ ਸਿਖਲਾਈ ਦੇਣ ਵਿਚ ਕੰਮ ਆਵੇਗੀ ਜੋ ਹਸਪਤਾਲਾਂ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਦੀ ਦੇਖਭਾਲ ਕਰਦੇ ਹਨ।

ਇਹ ਵੀ ਪੜ੍ਹੋ: International Accident News: ਸੂਡਾਨ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, ਹਾਦਸੇ ਵਿੱਚ 57 ਲੋਕਾਂ ਦੀ ਹੋਈ ਮੌਤ

ਇਸ ਨਾਲ ਮੈਡੀਕਲ ਕੇਂਦਰਾਂ ਵਿਚ ਕੋਰੋਨਾਵਾਇਰਸ ਫੈਲਣ ਤੋਂ ਰੁਕੇਗਾ। ਇਸ ਦੇ ਇਲਾਵਾ ਇਸ ਨਾਲ ਪੀੜਤ ਇਲਾਕਿਆਂ ਵਿਚ ਰਹਿਣ ਵਾਲੇ ਪਾਕਿਸਤਾਨੀ ਨਾਗਰਿਕਾਂ ਦੀ ਜਾਂਚ ਦੇ ਲਈ ਮੋਬਾਈਲ ਪ੍ਰਯੋਗਸ਼ਾਲਾ ਵੀ ਬਣਾਈ ਜਾਵੇਗੀ।” ਜੋਨਸ ਨੇ ਪਾਕਿਸਤਾਨ ਨੂੰ ਈਦ-ਉਲ-ਫਿਤਰ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਉਹਨਾਂ ਨੇ ਕਿਹਾ,”ਰਮਜ਼ਾਨ ਦਾ ਮਹੀਨਾ ਪੂਰਾ ਹੋਣ ‘ਤੇ ਮੈਂ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ।”

ਰਾਜਦੂਤ ਨੇ ਹਾਲ ਹੀ ਵਿਚ ਪਾਕਿਸਤਾਨ ਤੋਂ ਪ੍ਰਾਪਤ ਮੈਡੀਕਲ ਸਪਲਾਈ ਦੇ ਲਈ ਇਸਲਾਮਾਬਾਦ ਦਾ ਧੰਨਵਾਦ ਪ੍ਰਗਟ ਕੀਤਾ। ਇਹ ਸਪਲਾਈ ਦੋਹਾਂ ਦੇਸ਼ਾਂ ਦੇ ਵਿਚਾਲੇ ਦੋਸਤੀ ਅਤੇ ਹਿੱਸੇਦਾਰੀ ਦੇ ਪ੍ਰਤੀਕ ਦੇ ਰੂਪ ਦੇ ਵਿਚ ਕੀਤੀ ਗਈ ਸੀ।ਇੱਥੇ ਦੱਸ ਦਈਏ ਕਿ ਜਾਨਲੇਵਾ ਕੋਰੋਨਾਵਾਇਰਸ ਨਾਲ ਪਾਕਿਸਤਾਨ ਵਿਚ ਹੁਣ ਤੱਕ 1,133 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 54,601 ਲੋਕ ਪੀੜਤ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ