ਬਰਾਕ ਓਬਾਮਾ ਵੱਲੋਂ ਲੋਕਾਂ ਨੂੰ ਜਸਟਿਨ ਟਰੂਡੋ ਨੂੰ ਜਿਤਾਉਣ ਦੀ ਅਪੀਲ

 barack-obama

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਜਸਟਿਨ ਟਰੂਡੋ ਦਾ ਸਮਰਥਨ ਕਰਦੇ ਦਿਖਾਈ ਦੇ ਰਹੇ ਹਨ। ਬਰਾਕ ਓਬਾਮਾ ਨੇ ਕੈਨੇਡਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਸਟਿਨ ਟਰੂਡੋ ਨੂੰ ਦੁਬਾਰਾ ਸੱਤਾ ਵਿੱਚ ਲਿਆਂਦਾ ਜਾਵੇ, ਕਿਉਂਕਿ ਜਸਟਿਨ ਟਰੂਡੋ ਇਸਦੇ ਕਾਬਿਲ ਹਨ। ਇਸ ਨੂੰ ਲੈ ਕੇ ਓਬਾਮਾ ਨੇ ਇੱਕ ਟਵੀਟ ਦੇ ਜ਼ਰੀਏ ਜਸਟਿਨ ਟਰੂਡੋ ਦੀ ਪ੍ਰਸੰਸਾ ਵੀ ਕੀਤੀ ਹੈ।

ਬਰਾਕ ਓਬਾਮਾ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ,”ਮੈਨੂੰ ਰਾਸ਼ਟਰਪਤੀ ਦੇ ਰੂਪ ਵਿਚ ਜਸਟਿਨ ਟਰੂਡੋ ਦੇ ਨਾਲ ਕੰਮ ਕਰਨ ‘ਤੇ ਮਾਣ ਹੈ। ਉਹ ਇਕ ਮਿਹਨਤੀ ਅਤੇ ਪ੍ਰਭਾਵੀ ਨੇਤਾ ਹਨ ਜੋ ਜਲਵਾਯੂ ਤਬਦੀਲੀ ਜਿਹੇ ਵੱਡੇ ਮੁੱਦਿਆਂ ‘ਤੇ ਕੰਮ ਕਰ ਰਹੇ ਹਨ। ਹੁਣ ਦੁਨੀਆ ਨੂੰ ਉਨ੍ਹਾਂ ਦੀ ਪ੍ਰਗਤੀਸ਼ੀਲ ਅਗਵਾਈ ਦੀ ਲੋੜ ਹੈ। ਮੈਨੂੰ ਆਸ ਹੈ ਕਿ ਉੱਤਰ ਦੇ ਸਾਡੇ ਗੁਆਂਢੀ ਇਕ ਹੋਰ ਕਾਰਜਕਾਲ ਲਈ ਉਨ੍ਹਾਂ ਦਾ ਸਮਰਥਨ ਕਰਾਂਗੇ।”

ਜ਼ਰੂਰ ਪੜ੍ਹੋ: ਡੋਨਾਲਡ ਟਰੰਪ ਨੇ ਫਿਰ ਦਿੱਤੀ ਤੁਰਕੀ ਨੂੰ ਸੀਰੀਆ ਤੇ ਹਮਲੇ ਦੀ ਧਮਕੀ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਇਹ ਸੰਦੇਸ਼ ਉਸ ਸਮੇਂ ਆਇਆ ਹੈ ਜਦੋ ਫੈਡਰਲ ਚੋਣ ਮੁਹਿੰਮ ਵਿਚ ਇਕ ਹਫਤੇ ਤੋਂ ਵੀ ਘੱਟ ਸਮਾਂ ਬਚਿਆ ਹੈ। ਤੁਹਾਨੂੰ ਦੱਸ ਦੇਈਏ ਕਿ ਬਰਾਕ ਓਬਾਮਾ ਅਤੇ ਜਸਟਿਨ ਟਰੂਡੋ ਦੀ ਦੋਸਤੀ ਲਿਬਰਲ ਪਾਰਟੀ ਦੇ 2015 ਵਿਚ ਚੋਣਾਂ ਜਿੱਤਣ ਦੇ ਬਾਅਦ ਆਈ ਸੀ। ਬਰਾਕ ਓਬਾਮਾ ਦੇ ਵੱਲੋਂ ਇਸ ਦੋਸਤੀ ਨੂੰ ਜਨਵਰੀ 2017 ਵਿਚ ਦੂਜੇ ਰਾਸ਼ਟਰਪਤੀ ਦੇ ਕਾਰਜਕਾਲ ਦੇ ਖਤਮ ਹੋਣ ਦੇ ਬਾਅਦ ਵੀ ਬਣਾਈ ਰੱਖਿਆ। ਤੁਹਾਨੂੰ ਦੱਸਦਾ ਦੇਈਏ ਕਿ ਕੈਨੇਡਾ ਦੇ ਵਿੱਚ 21 ਅਕਤੂਬਰ ਨੂੰ ਆਮ ਚੋਣਾਂ ਹੋਣੀਆਂ ਹਨ। ਉਂਝ ਜੇ ਦੇਖਿਆ ਜਾਵੇ ਤਾਂ ਕੈਨੇਡਾ ਚੋਣਾਂ ਵਿਚ ਮੁੱਖ ਮੁਕਾਬਲਾ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀ ਦੇ ਵਿਚ ਹੈ।