ਡੋਨਾਲਡ ਟਰੰਪ ਨੇ ਫਿਰ ਦਿੱਤੀ ਤੁਰਕੀ ਨੂੰ ਸੀਰੀਆ ਤੇ ਹਮਲੇ ਦੀ ਧਮਕੀ

donald-trump

ਅਮਰੀਕਾ ਦੇ ਡੋਨਾਲਡ ਟਰੰਪ ਨੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਅਬ ਅਰਦੌਣ ਨੂੰ ਫਿਰ ਧਮਕੀ ਦੇ ਦਿੱਤੀ ਹੈ। ਡੋਨਾਲਡ ਟਰੰਪ ਨੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਅਬ ਅਰਦੌਣ ਨੂੰ ਸੀਰੀਆ ਤੇ ਹਮਲਾ ਕਰਨ ਦੀ ਧਮਕੀ ਦੇ ਦਿੱਤੀ ਹੈ। ਡੋਨਾਲਡ ਟਰੰਪ ਨੇ ਰਾਸ਼ਟਰਪਤੀ ਰੇਸੇਪ ਤੈਅਬ ਅਰਦੌਣ ਨੂੰ ਇੱਕ ਚਿੱਠੀ ਲਿਖੀ ਜਿਸ ਦੇ ਵਿੱਚ ਡੋਨਾਲਡ ਟਰੰਪ ਨੇ ਲਿਖਿਆ ਕਿ ਤੁਸੀ ਇਤਿਹਾਸ ਦੇ ਵਿੱਚ ਸ਼ੈਤਾਨ ਦੇ ਤੌਰ ‘ਤੇ ਆਪਣਾ ਨਾਮ ਦਰਜ ਕਰਾਉਣ ਦਾ ਖਤਰਾ ਉਠਾ ਰਹੇ ਹਨ।

ਡੋਨਾਲਡ ਟਰੰਪ ਨੇ ਇਹ ਚਿੱਠੀ ਇਸ ਕਰਕੇ ਲਿਖੀ ਕਿਉਂਕਿ ਜਦੋਂ ਸੀਰੀਆ ਤੋਂ ਅਮਰੀਕੀ ਫੌਜ ਦੇ ਹਟਣ ਦੇ ਬਾਅਦ ਤੁਰਕੀ ਨੇ ਕੁਰਦਿਸ਼ ਬਹੁ ਗਿਣਤੀ ਇਲਾਕੇ ‘ਤੇ ਹਮਲਾ ਕਰ ਦਿੱਤਾ ਸੀ। ਟਰੰਪ ਨੇ ਤੁਰਕੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਜੇਕਰ ਉਹ ਹਮਲੇ ਜਾਰੀ ਰੱਖਦਾ ਹੈ ਤਾਂ ਉਹ ਅੰਕਾਰਾ ਦੀ ਅਰਥਵਿਵਸਥਾ ਨੂੰ ਤਬਾਹ ਕਰ ਦੇਣਗੇ। ਡੋਨਾਲਡ ਟਰੰਪ ਨੇ 9 ਅਕਤੂਬਰ ਨੂੰ ਲਿਖੀ ਆਪਣੀ ਚਿੱਠੀ ਦੇ ਵਿੱਚ ਲਿਖਿਆ ਕਿ ,”ਤੁਸੀਂ ਹਾਜ਼ਾਰਾਂ ਲੋਕਾਂ ਦੇ ਕਤਲੇਆਮ ਲਈ ਦੋਸ਼ੀ ਨਹੀਂ ਬਣਨਾ ਚਾਹੋਗੇ ਅਤੇ ਮੈਂ ਵੀ ਤੁਰਕੀ ਦੀ ਅਰਥਵਿਵਸਥਾ ਨੂੰ ਬਰਬਾਦ ਕਰਨ ਲਈ ਜ਼ਿੰਮੇਵਾਰ ਨਹੀਂ ਬਣਨਾ ਚਾਹੁੰਦਾ।”

ਜ਼ਰੂਰ ਪੜ੍ਹੋ: ਕੈਟਰੀਨਾ ਕੈਫ ਦਾ ਸੁਪਨਾ ਹੋਇਆ ਪੂਰਾ

ਇਸ ਤੋਂ ਇਲਾਵਾ ਡੋਨਾਲਡ ਟਰੰਪ ਨੇ ਲਿਖਿਆ,”ਜੇਕਰ ਤੁਸੀਂ ਸਹੀ ਅਤੇ ਮਨੁੱਖੀ ਤਰੀਕੇ ਵਰਤਦੇ ਹੋ ਤਾਂ ਇਤਿਹਾਸ ਤੁਹਾਡੇ ਹੱਕ ਵਿਚ ਹੋਵੇਗਾ ਪਰ ਜੇਕਰ ਕੁਝ ਬੁਰਾ ਹੁੰਦਾ ਹੈ ਤਾਂ ਇਤਿਹਾਸ ਤੁਹਾਨੂੰ ਹਮੇਸ਼ਾ ਸ਼ੈਤਾਨ ਦੇ ਤੌਰ ‘ਤੇ ਯਾਦ ਕਰੇਗਾ।” ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿੱਠੀ ਦੇ ਅਖੀਰ ਵਿਚ ਲਿਖਿਆ,”ਬੇਵਕੂਫ ਅਤੇ ਕਠੋਰ ਨਾ ਬਣੋ, ਮੈਂ ਤੁਹਾਨੂੰ ਬਾਅਦ ਵਿਚ ਫੋਨ ਕਰਾਂਗਾ।”