ਮੋਗਾ ਦੀ 5 ਸਾਲਾਂ ਬੱਚੀ ਹੇਜ਼ਲ ਨੇ ਬਾਲੀਵੁੱਡ ਵਿੱਚ ਰੌਸ਼ਨ ਕੀਤਾ ਪੂਰੇ ਪੰਜਾਬ ਦਾ ਨਾਂ

moga-haizal-ramp-walk-with-sushmita-sen

ਪੰਜਾਬ ਦੇ ਜ਼ਿਲ੍ਹੇ ਮੋਗਾ ਦੀ 5 ਸਾਲਾਂ ਬੱਚੀ ਹੇਜ਼ਲ ਨੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਸ਼ਮਿਤਾ ਸੇਨ ਨਾਲ ਮਾਡਲਿੰਗ ਕਰਕੇ ਸਿਰਫ ਮੋਗੇ ਦਾ ਹੀ ਨਹੀਂ ਸਗੋਂ ਪੂਰੇ ਪੰਜਾਬਦ ਆ ਨਾਂ ਬਾਲੀਵੁੱਡ ਦੇ ਵਿੱਚ ਰੌਸ਼ਨ ਕੀਤਾ ਹੈ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਪੰਜਾਬ ਦੇ ਹਰ ਇੱਕ ਬੱਚੇ ਦੇ ਵਿੱਚ ਬਹੁਤ ਟੈਲੇਂਟ ਹੈ। ਤੁਹਾਨੂੰ ਦੱਸ ਦੇਈਏ ਕਿ ਮੋਗਾ ਦੀ ਇਸ ਬੱਚੀ ਨੇ ਮਾਡਲਿੰਗ ਦੇ ਵਿੱਚ ਟੌਪ ਕਰਕੇ ਇਹ ਮੌਕਾ ਹਾਸਿਲ ਕੀਤਾ ਹੈ।

moga-haizal-ramp-walk-with-sushmita-sen

ਜਦੋਂ ਹੇਜ਼ਲ ਦੀ ਇਸ ਕਾਮਯਾਬੀ ਦੇ ਬਾਰੇ ਹੇਜ਼ਲ ਦੀ ਮਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਬੱਚੀ ਦੀ ਇਸ ਸਫਲਤਾ ਤੋਂ ਬੇਹੱਦ ਖੁਸ਼ ਹਨ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਸ ਪ੍ਰਤੀਯੋਗਤਾ ਦੇ ਲਈ ਚੰਡੀਗੜ੍ਹ ਦੇ ਵਿੱਚ ਇਸਦੀ ਆਨ-ਲਾਈਨ ਇਕ ਵੈੱਬ ਸਾਈਟ ‘ਤੇ ਰਜਿਸਟ੍ਰੇਸ਼ਨ ਕਰਵਾਈ ਸੀ। ਇਸ ਪ੍ਰਤੀਯੋਗਤਾ ਦੇ ਵਿੱਚ ਹੀ ਸਾਡੀ ਬੱਚੀ ਨੇ ਟੌਪ ਕੀਤਾ ਹੈ।

ਜ਼ਰੂਰ ਪੜ੍ਹੋ: ਕੈਟਰੀਨਾ ਕੈਫ ਦਾ ਸੁਪਨਾ ਹੋਇਆ ਪੂਰਾ

ਇਸ ਪ੍ਰਤੀਯੋਗਤਾ ਦੇ ਲਈ ਉਹਨਾਂ ਨੇ ਕਿਸੇ ਵੀ ਪ੍ਰਕਾਰ ਦੀ ਕੋਈ ਟ੍ਰੇਨਿੰਗ ਨਹੀਂ ਲਈ। ਇਸ ਪ੍ਰਤੀਯੋਗਤਾ ਤੋਂ ਬਾਅਦ ਹੀ ਹੇਜ਼ਲ ਮੁੰਬਈ ਪਹੁੰਚੀ ਇਸ ਦੇ ਲਈ ਉਸ ਨੇ ਕੋਈ ਟ੍ਰੇਨਿੰਗ ਨਹੀਂ ਲਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੇਜ਼ਲ ਦੇ ਟੈਲੇਂਟ ਨੂੰ ਦੇਖ ਉਹ ਹੈਰਾਨ ਹਨ। ਹੇਜ਼ਲ ਦੇ ਹੁਨਰ ਸਦਕਾ ਹੀ ਉਸ ਨੂੰ ਸੁਸ਼ਮਿਤਾ ਨਾਲ ਮਾਡਲਿੰਗ ਕਰਨ ਦਾ ਮੌਕਾ ਮਿਲਿਆ।