ਕੇਜਰੀਵਾਲ ਸਰਕਾਰ ਨੇ ਬਦਲੀ ਸਰਕਾਰੀ ਦਫਤਰਾਂ ਦੀ ਸਮਾਂ ਸੂਚੀ

arvind-kejriwal-delhi-government
ਦਿੱਲੀ ਸਰਕਾਰ ਨੇ ਸਰਕਾਰੀ ਦਫਤਰਾਂ ਦੇ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਹੈ। ਦਿੱਲੀ ਸਰਕਾਰ ਨੇ ਇਹ ਫੈਸਲਾ ਵਾਤਾਵਰਨ ਦੇ ਵਿੱਚ ਪ੍ਰਦੂਸ਼ਣ ਦੇ ਨਾਲ ਹੋ ਰਹੀ ਤਬਦੀਲੀ ਕਰਕੇ ਲਿਆ। ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਅਨੁਸਾਰ 4 ਤੋਂ 15 ਨਵੰਬਰ ਤੱਕ ਦਿੱਲੀ ਸਰਕਾਰ ਦੇ 21 ਵਿਭਾਗਾਂ ‘ਚ ਕੰਮਕਾਜ ਦਾ ਸਮਾਂ ਸਵੇਰੇ 9.30 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ, ਜਦਕਿ 21 ਹੋਰ ਵਿਭਾਗਾਂ ਦੇ ਕੰਮਕਾਜ ਦਾ ਸਮਾਂ 10.30 ਵਜੇ ਤੋਂ ਸ਼ਾਮ 7 ਵਜੇ ਤੱਕ ਹੋਵੇਗਾ।

arvind-kejriwal-delhi-government

ਜ਼ਰੂਰ ਪੜ੍ਹੋ: ਚਿੱਟੇ ਸਮੇਤ ਫੜੇ ਮੁਲਜ਼ਮ ਨੇ ਪੁਲਿਸ ਥਾਣੇ ਦੇ ਵਿੱਚ ਲਿਆ ਫਾਹਾ

ਕੇਜਰੀਵਾਲ ਸਰਕਾਰ ਦੁਆਰਾ ਕੀਤੀ ਗਈ ਤਬਦੀਲੀ ਦੇ ਬਾਰੇ ਦਿੱਲੀ ਸਰਕਾਰ ਨੇ ਲਿਖਤੀ ਸੂਚਨਾ ਜਾਰੀ ਕੀਤੀ ਹੈ। ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਨੇ ਇਹ ਤਬਦੀਲੀ ਸਿਰਫ ਸਰਕਾਰੀ ਦਫਤਰਾਂ ਦੇ ਸਮੇ ਵਿੱਚ ਹੀ ਕੀਤੀ ਹੈ। ਪ੍ਰਾਈਵੇਟ ਦਫ਼ਤਰਾਂ ਦੇ ਸਮੇਂ ‘ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਨਿੱਜੀ ਦਫ਼ਤਰ ਆਪਣੇ ਸਮੇਂ ਅਨੁਸਾਰ ਚੱਲਣਗੇ।

arvind-kejriwal-delhi-government

ਤੁਹਾਡੀ ਜਾਣਕਾਰੀ ਦੇ ਲਈ ਦੱਸ ਦੇਈਏ ਕਿ ਦਿੱਲੀ ‘ਚ 4 ਤੋਂ 15 ਨਵੰਬਰ ਤੱਕ ਓਡ-ਈਵਨ ਲਾਗੂ ਕੀਤਾ ਜਾ ਰਿਹਾ ਹੈ। ਇਹ ਨਿਯਮ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਲਾਗੂ ਹੋਵੇਗਾ। ਐਤਵਾਰ ਨੂੰ ਲੋਕਾਂ ਨੂੰ ਓਡ-ਈਵਨ ਤੋਂ ਛੋਟ ਮਿਲੇਗੀ। ਸੀ.ਐੱਨ.ਜੀ. ਅਤੇ ਇਲੈਕਟ੍ਰਿਕ ਵਾਹਨ ਇਸ ਦੇ ਦਾਇਰੇ ‘ਚ ਰਹਿਣਗੇ। ਇਸ ਤੋਂ ਪਹਿਲਾਂ ਦਿੱਲੀ ‘ਚ ਇਹ ਨਿਯਮ 2 ਵਾਰ ਲਾਗੂ ਕੀਤਾ ਜਾ ਚੁਕਿਆ ਹੈ। ਇਹ ਤੀਜਾ ਮੌਕਾ ਹੋਵੇਗਾ, ਜਦੋਂ ਇਸ ਨੂੰ ਲਾਗੂ ਕੀਤਾ ਜਾਵੇਗਾ।