ਚਿੱਟੇ ਸਮੇਤ ਫੜੇ ਮੁਲਜ਼ਮ ਨੇ ਪੁਲਿਸ ਥਾਣੇ ਦੇ ਵਿੱਚ ਲਿਆ ਫਾਹਾ

pathankot-accused-suicide-in-police-station

ਪੰਜਾਬ ਦੇ ਵਿੱਚ ਖ਼ੁਦਕੁਸ਼ੀ ਕਰਨ ਦੇ ਕਈ ਮਾਮਲੇ ਸਾਹਮਣੇ ਆਏ ਹਨ। ਹੁਣ ਇੱਕ ਹੋਰ ਮਾਮਲਾ ਪਠਾਨਕੋਟ ਦੇ ਪੁਲਿਸ ਥਾਣੇ ਤੋਂ ਸਾਹਮਣੇ ਆਇਆ ਹੈ। ਜਿੱਥੇ ਚਿੱਟੇ ਸਮੇਤ ਗਿਰਫ਼ਤਾਰ ਕੀਤੇ ਮੁਲਜ਼ਮ ਨੇ ਥਾਣੇ ਦੇ ਵਿੱਚ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਨੂਰਪੁਰ ਦੇ ਹਸਪਤਾਲ ਵਿੱਚ ਭੇਜ ਦਿੱਤਾ ਹੈ। ਮਿਰਤਕ ਦੀ ਪਛਾਣ ਅਕਾਸ਼ ਉਰਫ ਕੈਸ਼ ਵਾਸੀ ਭਦਰੋਆ ਤਹਿਸੀਲ ਇੰਦੋਰਾ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਐੱਸ. ਪੀ. ਕਾਂਗੜਾ ਵਿਮੁਕਤ ਰੰਜਨ ਮੌਕੇ ‘ਤੇ ਪੁੱਜ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਖੁਦ ਕਰ ਰਹੇ ਹਨ। ਉਹਨਾਂ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਨੌਜਵਾਨ ਨੇ ਥਾਣੇ ਅੰਦਰ ਕੰਬਲ ਨਾਲ ਫਾਹ ਲਾ ਕੇ ਆਤਮਹੱਤਿਆ ਕਰ ਲਈ ਹੈ। ਉਹਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਿਰਤਕ ਨੂੰ ਚੈਕਿੰਗ ਦੌਰਾਨ ਜਮਵਾਲ ਰੈਸਟੋਰੈਂਟ ਕੋਲੋਂ 32.8 ਗ੍ਰਾਮ ਚਿੱਟੇ ਸਮੇਤ ਗਿਰਫ਼ਤਾਰ ਕੀਤਾ ਹੈ।

ਜ਼ਰੂਰ ਪੜ੍ਹੋ: ਬਠਿੰਡਾ ਦੇ ਵਿੱਚ ਸਮੋਗ ਦਾ ਕਹਿਰ

ਪੁਲਿਸ ਮੁਲਜ਼ਮ ਨੂੰ ਫੜ ਕੇ ਡਮਟਾਲ ਥਾਣੇ ਲਿਆਂਈ ਸੀ ਅਤੇ ਉਸ ਨੂੰ ਦੋ ਦਿਨ ਦੇ ਰਿਮਾਂਡ ‘ਤੇ ਰੱਖਿਆ ਗਿਆ ਸੀ, ਜਿਸ ਦੇ ਬਾਅਦ ਉਸ ਨੇ ਸ਼ੁੱਕਰਵਾਰ ਸਵੇਰੇ ਕੰਬਲ ਨਾਲ ਥਾਣੇ ਅੰਦਰ ਹੀ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ। ਸਵੇਰੇ ਜੇਲ ਮੁਲਾਜ਼ਮਾਂ ਨੇ ਉਸ ਨੂੰ ਮ੍ਰਿਤ ਪਾਇਆ। ਐੱਸ. ਪੀ. ਕਾਂਗੜਾ ਮਾਮਲੇ ਦੀ ਜਾਂਚ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪਹਿਲਾਂ ਵੀ ਚਿੱਟੇ ਸਮੇਤ ਫੜਿਆ ਗਿਆ ਸੀ।