ਐਮੀ ਵਿਰਕ ਨੇ ਆਪਣੀ ਅਗਲੀ ਫ਼ਿਲਮ ‘ਸੁਫਨਾ’ ਦੀ ਸ਼ੂਟਿੰਗ ਕੀਤੀ ਸ਼ੁਰੂ

ammy-virk-sufna-shoot-start

ਐਮੀ ਵਿਰਕ ਨੇ ਆਪਣੀ ਅਗਲੀ ਫਿਲਮ ‘ਸੁਫਨਾ’ ਦੀ ਸੂਟਿੰਗ ਸ਼ੁਰੂ ਕਰ ਦਿੱਤੀ ਹੈ। ਸਾਲ 2018 ਦੇ ਵਿੱਚ ਫ਼ਿਲਮ ‘ਕਿਸਮਤ’ ਦੇ ਵਿੱਚ ਐਮੀ ਵਿਰਕ ਅਤੇ ਸਰਗੁਣ ਮਹਿਤਾ ਨੇ ਆਪਣੀ ਅਦਾਕਾਰੀ ਦੇ ਨਾਲ ਸਾਰਿਆਂ ਦੇ ਦਿਲਾਂ ਤੇ ਰਾਜ ਕੀਤਾ। ਫ਼ਿਲਮ ‘ਕਿਸ਼ਮਤ’ ਦੇ ਰਾਹੀਂ ਡਾਇਰੈਕਟਰ ਜਗਦੀਪ ਸਿੱਧੂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਆਪਣੀ ਪੂਰੀ ਵਧੀਆ ਪਹਿਚਾਣ ਬਣਾਈ। ਜਗਦੀਪ ਸਿੱਧੂ ਦੀ ਫਿਲਮ ‘ਕਿਸਮਤ’ 2018 ਦੀਆਂ ਸਾਰੀਆਂ ਹਿੱਟ ਫ਼ਿਲਮਾਂ ਦੇ ਵਿੱਚੋਂ ਇੱਕ ਹਿੱਟ ਫਿਲਮ ਸੀ।

ਜ਼ਰੂਰ ਪੜ੍ਹੋ: ਮੋਗਾ ਦੀ 5 ਸਾਲਾਂ ਬੱਚੀ ਹੇਜ਼ਲ ਨੇ ਬਾਲੀਵੁੱਡ ਵਿੱਚ ਰੌਸ਼ਨ ਕੀਤਾ ਪੂਰੇ ਪੰਜਾਬ ਦਾ ਨਾਂ

ਜਗਦੀਪ ਸਿੱਧੂ ਦੀ ‘ਕਿਸਮਤ’ ਫਿਲਮ ਨੂੰ ਸਾਰੇ ਪੰਜਾਬੀਆਂ ਦੇ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਜਿਸ ਤੋਂ ਬਾਅਦ ਜਗਦੀਪ ਸਿੱਧੂ ਨੇ ਸੋਸ਼ਲ ਮੀਡੀਆ ਦੇ ਉੱਪਰ ਆਪਣੀ ਨਵੀ ਫਿਲਮ ਦੀ ਤਸਵੀਰ ਸਾਂਝੀ ਕੀਤੀ ਹੈ। ਜਿਸ ਦੇ ਵਿੱਚ ਉਹਨਾਂ ਦੇ ਨਾਲ ਐਮੀ ਵਿਰਕ ਵੀ ਨਜ਼ਰ ਆ ਰਹੇ ਹਨ। ‘ਕਿਸਮਤ’ ਫਿਲਮ ਦੀ ਇਹ ਟੀਮ ਅਗਲੇ ਸਾਲ ਇਕ ਵਾਰ ਫਿਰ ਫਿਲਮ ‘ਸੁਫਨਾ’ ਨਾਲ ਵਾਪਸੀ ਕਰਨ ਵਾਲੀ ਹੈ। ਹਾਲਾਂਕਿ ਇਸ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਫਿਲਮ ‘ਸੁਫਨਾ’ ਦੇ ਵਿੱਚ ਐਮੀ ਵਿਰਕ ਦੇ ਨਾਲ ਅਦਾਕਾਰਾ ਤਾਨੀਆ ਮੁੱਖ ਭੂਮਿਕਾ ਨਿਭਾਉਣਗੇ। ਫਿਲਮ ‘ਸੁਫਨਾ’ ਫਿਲਮ ਰੋਮਾਂਟਿਕ ਡਰਾਮਾ ਹੋਣ ਵਾਲੀ ਹੈ, ਜਿਹੜੀ 14 ਫਰਵਰੀ ਯਾਨੀ 2020 ‘ਚ ਵੈਲੇਨਟਾਈਨ ਡੇਅ ਵਾਲੇ ਦਿਨ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਲੈ ਕੇ ਜਗਦੀਪ ਸਿੱਧੂ ਕਾਫੀ ਉਤਸਾਹਿਤ ਨਜ਼ਰ ਆ ਰਹੇ ਹਨ।