ਨਸ਼ਿਆਂ ਨੇ ਲਈ ਇੱਕ ਹੋਰ ਪੁੱਤ ਦੀ ਜਾਨ, ਮਾਂ ਦਾ ਰੋ-ਰੋ ਬੁਰਾ ਹਾਲ

youth-died-in-khanna

ਨਸ਼ਿਆਂ ਦਾ ਹੜ੍ਹ ਪੰਜਾਬ ਏ ਵਿੱਚ ਲਗਾਤਾਰ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਨਸ਼ਿਆਂ ਦੇ ਹੜ੍ਹ ਦੇ ਕਾਰਨ ਹਰ ਰੋਜ਼ ਕਿਸੇ ਨਾ ਕਿਸੇ ਮਾਂ ਦਾ ਪੁੱਤ, ਕਿਸੇ ਨਾ ਕਿਸੇ ਭੈਣ ਦਾ ਵੀਰ ਮੌਤ ਦੇ ਮੂੰਹ ਦੇ ਵਿੱਚ ਜਾ ਰਿਹਾ ਹੈ। ਇਸ ਤਰਾਂ ਦਾ ਇੱਕ ਹੋਰ ਮਾਮਲਾ ਖੰਨਾ ਦੇ ਪਿੰਡ ਕਿਲਾ ਹੰਸ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਮਾਂ ਦੇ ਇਕਲੌਤੇ ਪੁੱਤ ਦੀ ਨਸ਼ਿਆਂ ਦੇ ਕਾਰਨ ਮੌਤ ਹੋ ਗਈ ਹੈ। ਆਪਣੇ ਇਕਲੌਤੇ ਪੁੱਤ ਦੀ ਮੌਤ ਤੋਂ ਬਾਅਦ ਸਾਰੇ ਪਰਿਵਾਰ ਦਾ ਬੁਰਾ ਹਾਲ ਹੈ।

ਨਸ਼ਿਆਂ ਦੇ ਕਾਰਨ ਇਕਲੌਤੇ ਪੁੱਤ ਦੀ ਹੋਈ ਮੌਤ ਦੇ ਕਾਰਨ ਸਾਰਾ ਪਰਿਵਾਰ ਪੰਜਾਬ ਸਰਕਾਰ ਨੂੰ ਦੁਹਾਈਆਂ ਦੇ ਰਿਹਾ ਹੈ। ਮਿਰਤਕ ਦੀ ਪਛਾਣ ਸਨਮੀਤ ਸਿੰਘ ਉਮਰ 29 ਸਾਲ ਪਿੰਡ ਕਿਲਾ ਹੰਸ ਦੇ ਵਜੋਂ ਹੋਈ ਹੈ। ਮਿਰਤਕ ਸਨਮੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਅਤੇ ਦੋ ਭੈਣਾਂ ਦਾ ਇਕੱਲਾ ਭਰਾ ਸੀ। ਮਿਲੀ ਜਾਣਕਾਰੀ ਅਨੁਸਾਰ ਮਿਰਤਕ ਸਨਮੀਤ ਸਿੰਘ ਦੀ ਮਾਂ ਅਮਰੀਕਾ ਰਹਿੰਦੀ ਹੈ ਅਤੇ ਉਹਨਾਂ ਨੇ ਵੀਡੀਓ ਕਾਲ ਦੇ ਜ਼ਰੀਏ ਨਸ਼ਾ ਤਸਕਰਾਂ ਦੇ ਨਾਂ ਲੈਂਦੇ ਹੋਏ ਦੋਸ਼ ਲਾਏ ਹਨ।

ਜ਼ਰੂਰ ਪੜ੍ਹੋ: ਐਮੀ ਵਿਰਕ ਨੇ ਆਪਣੀ ਅਗਲੀ ਫ਼ਿਲਮ ‘ਸੁਫਨਾ’ ਦੀ ਸ਼ੂਟਿੰਗ ਕੀਤੀ ਸ਼ੁਰੂ

ਮਿਰਤਕ ਸਨਮੀਤ ਸਿੰਘ ਦੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪਰਿਵਾਰ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਨੂੰ ਸਿਆਸੀ ਸ਼ੈਅ ਮਿਲੀ ਹੋਈ ਹੈ ਅਤੇ ਪੰਜਾਬ ਸਰਕਾਰ ਨਸ਼ਿਆਂ ਦੀ ਰੋਕਥਾਮ ਕਰਨ ‘ਚ ਫੇਲ ਸਾਬਿਤ ਹੋਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਨੇ ਨਸ਼ਾ ਦੇ ਕੇ ਉਨ੍ਹਾਂ ਦੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪਰਿਵਾਰ ਦੇ ਬਿਆਨਾਂ ਦੇ ਅਨੁਸਾਰ ਖੰਨਾ ਪੁਲਿਸ ਨੇ ਧਾਰਾ 174 ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਬਾਕੀ ਦੀ ਕਾਰਵਾਈ ਪੋਸਟ ਮਾਰਟਮ ਦੀ ਰਿਪੋਰਟ ਦੇ ਆਉਣ ਤੋਂ ਬਾਅਦ ਹੀ ਸ਼ੁਰੂ ਹੋਵੇਗੀ।