Corona in Mohali: ਮੋਹਾਲੀ ਵਿੱਚ ਮਰੀਜ਼ਾਂ ਦੀ ਗਿਣਤੀ 85 ਤੋਂ ਪਾਰ, 3 ਹੋਰ ਨਵੇਂ ਕੇਸ ਆਏ ਸਾਹਮਣੇ

3-new-corona-cases-in-mohali
Corona in Mohali: ਪੂਰੀ ਦੁਨੀਆ ‘ਚ ਤਬਾਹੀ ਫੈਲਾਉਣ ਵਾਲੇ Coronavirus ਨੇ ਮੋਹਾਲੀ ਨੂੰ ਵੀ ਪੂਰੀ ਤਰ੍ਹਾਂ ਆਪਣੀ ਲਪੇਟ ‘ਚ ਲਿਆ ਹੋਇਆ ਹੈ। ਜ਼ਿਲੇ ‘ਚ ਸ਼ੁੱਕਰਵਾਰ ਸਵੇਰੇ 3 ਨਵੇਂ Coronavirus ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ‘ਚ 56 ਸਾਲਾ ਔਰਤ ਅਤੇ ਉਸ ਦੇ 30 ਸਾਲਾਂ ਦੇ ਬੇਟੇ ਦੀ Coronavirus ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜੋ ਕਿ ਖਰੜ ਦੇ ਪਿੰਡ ਖਾਨਪੁਰ ਨਾਲ ਸਬੰਧਿਤ ਹਨ। ਇਸ ਤੋਂ ਇਲਾਵਾ ਮੋਹਾਲੀ ਦੇ ਪਿੰਡ ਵਡਾਲਾ ‘ਚ 30 ਸਾਲਾ ਇਕ ਸ਼ਖਸ ‘ਚ ਵੀ Coronavirus  ਦੀ ਪੁਸ਼ਟੀ ਕੀਤੀ ਗਈ ਹੈ।

3-new-corona-cases-in-mohali

ਦੱਸਿਆ ਜਾ ਰਿਹਾ ਹੈ ਕਿ ਇਹ ਤਾਜ਼ਾ ਮਾਮਲੇ ਤਖਤ ਸ੍ਰੀ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨਾਲ ਹੀ ਜੁੜੇ ਹੋਏ ਹਨ। ਇਨ੍ਹਾਂ ਨਵੇਂ ਕੇਸਾਂ ਦੇ ਨਾਲ ਹੀ ਮੋਹਾਲੀ ‘ਚ ਕੁੱਲ Coronavirus ਪੀੜਤਾਂ ਦੀ ਗਿਣਤੀ 89 ਤੱਕ ਪੁੱਜ ਗਈ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਚਿੰਤਾ ਹੋਰ ਜ਼ਿਆਦਾ ਵੱਧ ਗਈ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।