2019 ਦੇ ਨੋਬਲ ਪੁਰਸਕਾਰਾਂ ਦਾ ਐਲਾਨ ਅੱਜ ਤੋਂ ਸ਼ੁਰੂ

2019-nobel-prize

ਸਾਲ 2019 ਦੇ ਨੋਬਲ ਪੁਰਸਕਾਰਾਂ ਦਾ ਐਲਾਨ ਅੱਜ ਯਾਨੀ ਕਿ 7 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹਨਾਂ ਨੋਬਲ ਪੁਰਸਕਾਰਾਂ ਦੀ ਸੂਚੀ ਇਸ ਪ੍ਰਕਾਰ ਹੈ: ਸਭ ਤੋਂ ਪਹਿਲਾਂ 7 ਅਕਤੂਬਰ ਯਾਨੀ ਕਿ ਅੱਜ ਮੈਡੀਕਲ ਖੇਤਰ ਦੇ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਜਾਵੇਗਾ। 8 ਅਕਤੂਬਰ ਨੂੰ ਭੌਤਿਕੀ, 9 ਅਕਤੂਬਰ ਨੂੰ ਰਸਾਇਣ, 10 ਅਕਤੂਬਰ ਨੂੰ ਸਾਹਿਤ ਅਤੇ 11 ਅਕਤੂਬਰ ਨੂੰ ਸ਼ਾਂਤੀ ਦੇ ਨੋਬਲ ਪੁਰਸਕਾਰਾਂ ਦਾ ਐਲਾਨ ਹੋਵੇਗਾ।

ਇਹਨਾਂ ਸਾਰੇ ਨੋਬਲ ਪੁਰਸਕਾਰਾਂ ਤੋਂ ਅਖੀਰ ਤੇ 14 ਅਕਤੂਬਰ ਨੂੰ ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਦਾ ਐਲਾਨ ਹੋਵੇਗਾ। ਇਹਨਾਂ ਨੋਬਲ ਪੁਰਸਕਾਰਾਂ ਨੂੰ ਲੈ ਕੇ ਕਈ ਨਾਮ ਚਰਚਾ ਦੇ ਵਿੱਚ ਆ ਗਏ ਹਨ। ਇਹਨਾਂ ਨੋਬਲ ਪੁਰਸਕਾਰਾਂ ਵਿੱਚੋਂ ਸਭ ਤੋਂ ਜਿਆਦਾ ਚਰਚਾ ਵਿਚ ਸ਼ਾਂਤੀ ਦੇ ਨੋਬਲ ਪੁਰਸਕਾਰ ਲਈ ਹੈ। ਜਿਸ ਦੇ ਲਈ ਦੋ ਨਾਵਾਂ ਡੋਨਾਲਡ ਟਰੰਪ ਅਤੇ 6 ਸਾਲਾ ਵਾਤਾਵਰਨ ਕਾਰਕੁੰਨ ਗ੍ਰੇਟਾ ਥਨਬਰਗ ਦਾ ਨਾਮ ਚਰਚਾ ਵਿੱਚ ਹੈ।

ਜ਼ਰੂਰ ਪੜ੍ਹੋ: ਜਗਮੀਤ ਸਿੰਘ ਦੇ ਲਈ ਵੱਡੀ ਖ਼ਬਰ, ਪੌਪ ਸਟਾਰ ਰਿਹਾਨਾ ਬਣੀ ਜਗਮੀਤ ਸਿੰਘ ਦੀ ਫੈਨ

ਪਰ ਡੋਨਾਲਡ ਟਰੰਪ ਨੇ ਸਾਲ 2019 ਦੇ ਸ਼ਾਂਤੀ ਨੋਬਲ ਪੁਰਸਕਾਰ ਨੂੰ ਲੈ ਕੇ ਆਪਣੇ ਹੀ ਨਾਮ ਦੀ ਹਿਮਾਇਤ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਾਂਤੀ ਅਤੇ ਸਾਹਿਤ ਦੇ ਨੋਬਲ ਪੁਰਸਕਾਰਾਂ ਦਾ ਆਪਸ ਵਿੱਚ ਕਾਫੀ ਡੂੰਘਾ ਸੰਬੰਧ ਰਿਹਾ ਹੈ। ਸਾਲ 2019 ਲਈ ਵੀਰਵਾਰ ਨੂੰ ਐਲਾਨੇ ਜਾਣ ਵਾਲੇ ਨੋਬਲ ਸਾਹਿਤ ਪੁਰਸਕਾਰਾਂ ਦੇ ਲਈ ਸਵੀਡਿਸ਼ ਅਕੈਡਮੀ ਵਿਚ ਪੁਨਰਗਠਿਤ ਪੈਨਲ ਨੂੰ ਜੇਤੂਆਂ ਦੇ ਬਾਰੇ ਵਿਚ ਬਹਿਸ ਦਾ ਸਾਹਮਣਾ ਕਰਨਾ ਪਵੇਗਾ।