ਦਿਲਜੀਤ ਦੋਸਾਂਝ ਦੇ ਤੂੰਬੀ ਵਜਾਉਣ ਦਾ ਹੁਨਰ ਆਇਆ ਦਰਸ਼ਕਾਂ ਸਾਹਮਣੇ, ਦੇਖੋ ਵੀਡੀਓ

 diljit-dosanjh-playing-tumbi

ਦਿਲਜੀਤ ਦੋਸਾਂਝ ਨੇ ਪਾਲੀਵੁੱਡ ਤੋਂ ਇਲਾਵਾ ਬਾਲੀਵੁੱਡ ਵਿੱਚ ਵੀ ਕਾਮਯਾਬੀ ਹਾਸਿਲ ਕਰ ਲਈ ਹੈ। ਦਿਲਜੀਤ ਦੋਸਾਂਝ ਨੇ ਪੰਜਾਬੀ ਗੀਤਾਂ ਅਤੇ ਫ਼ਿਲਮ ਦੇ ਵਿੱਚ ਵੀ ਆਪਣਾ ਹੁਨਰ ਦਿਖਾਇਆ ਹੈ ਜਿਸ ਨੂੰ ਦਿਲਜੀਤ ਦੋਸਾਂਝ ਦੇ ਸਰੋਤਿਆਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ ਹੈ। ਪਰ ਹੁਣ ਦਿਲਜੀਤ ਦੋਸਾਂਝ ਦਾ ਇੱਕ ਹੋਰ ਹੁਨਰ ਸੀ ਦਰਸ਼ਕਾਂ ਦੇ ਸਾਹਮਣੇ ਆਇਆ ਹੈ। ਜਿਸ ਨੂੰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸੇਅਰ ਕੀਤਾ ਹੈ।

ਇਸ ਵੀਡੀਓ ਦੇ ਵਿੱਚ ਦਿਲਜੀਤ ਦੋਸਾਂਝ ਯਮਲਾ ਜੱਟ ਦੇ ਪੋਤੇ ਵਿਜੇ ਯਮਲਾ ਦੇ ਨਾਲ ਤੂੰਬੀ ਵਜਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਿੱਚ ਦਿਲਜੀਤ ਦੋਸਾਂਝ ਤੂੰਬੀ ਕਮਾਲ ਦੀ ਵਜਾ ਰਹੇ ਹੈ ਅਤੇ ਉੱਥੇ ਵਿਜੇ ਯਮਲਾ ਢੱਡ ਵਜਾ ਕੇ ਕਮਾਲ ਕਰ ਰਹੇ ਹਨ। ਇਸ ਵੀਡੀਓ ਨੂੰ ਸਰੋਤਿਆਂ ਦੇ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਉਂਝ ਦਿਲਜੀਤ ਦੋਸਾਂਝ ਨੂੰ ਤੂੰਬੀ ਵਜਾਉਂਦੇ ਹੋਏ ਘੱਟ ਹੀ ਦੇਖਿਆ ਗਿਆ ਹੈ।

 ਜ਼ਰੂਰ ਪੜ੍ਹੋ: 2019 ਦੇ ਨੋਬਲ ਪੁਰਸਕਾਰਾਂ ਦਾ ਐਲਾਨ ਅੱਜ ਤੋਂ ਸ਼ੁਰੂ

ਦੱਸ ਦਈਏ ਕਿ ਦਿਲਜੀਤ ਦੋਸਾਂਝ ਨੂੰ ਬਹੁਤ ਘੱਟ ਇਸ ਤਰ੍ਹਾਂ ਤੂੰਬੀ ਵਜਾਉਂਦੇ ਹੋਏ ਦੇਖਿਆ ਹੋਵੇਗਾ। ਫੈਨਜ਼ ਵੱਲੋਂ ਦਿਲਜੀਤ ਦੋਸਾਂਝ ਅਤੇ ਵਿਜੇ ਯਮਲਾ ਦਾ ਇਹ ਵੀਡੀਓ ਦੇਖ ਕੇ ਤਾਰੀਫਾਂ ਦੇ ਪੁਲ ਬੰਨ੍ਹ ਰਹੇ ਹਨ। ਦਿਲਜੀਤ ਦੋਸਾਂਝ ਨੇ ਇਹ ਵੀਡੀਓ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਜੋੜੀ’ ਦੇ ਸੈੱਟ ਤੋਂ ਸਾਂਝਾ ਕੀਤੀ ਹੈ। ਦਿਲਜੀਤ ਦੋਸਾਂਝ ਦੀ ਇਹ ਫਿਲਮ ਰਿਧਮ ਬੁਆਏਜ਼ ਦੇ ਬੈਨਰ ਹੇਠ ਬਣ ਰਹੀ ਹੈ। ਫਿਲਮ ਨੂੰ ਅੰਬਰਦੀਪ ਸਿੰਘ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਇਸ ਫਿਲਮ ਦੀ ਕਹਾਣੀ ਵੀ ਅੰਬਰਦੀਪ ਦੀ ਹੀ ਹੈ। ਇਹ ਫਿਲਮ ਅਗਲੇ ਸਾਲ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲਣ ਵਾਲੀ ਹੈ।