ਜਗਮੀਤ ਸਿੰਘ ਦੇ ਲਈ ਵੱਡੀ ਖ਼ਬਰ, ਪੌਪ ਸਟਾਰ ਰਿਹਾਨਾ ਬਣੀ ਜਗਮੀਤ ਸਿੰਘ ਦੀ ਫੈਨ

pop-star-rihanna-and-jagmeet-singh

ਪੌਪ ਸਟਾਰ ਰਿਹਾਨਾ ਕਿਸੇ ਵੀ ਜਾਣ ਪਹਿਚਾਣ ਦੀ ਮਹੁਤਾਜ ਨਹੀਂ ਹੈ। ਐੱਨ.ਡੀ.ਪੀ. ਲੀਡਰ ਜਗਮੀਤ ਸਿੰਘ ਅਤੇ ਪੌਪ ਸਟਾਰ ਰਿਹਾਨਾ ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਛਾਏ ਹੋਏ ਹਨ। ਸੋਸ਼ਲ ਮੀਡੀਆ ਤੇ ਉਸ ਸਮੇਂ ਕੈਨੇਡੀਅਨਾਂ ਵਿੱਚ ਉਤਸ਼ਾਹ ਦੀ ਲਹਿਰ ਫੈਲ ਗਈ ਜਦੋਂ ਪੌਪ ਸਟਾਰ ਰਿਹਾਨਾ ਨੇ ਐੱਨ.ਡੀ.ਪੀ. ਲੀਡਰ ਜਗਮੀਤ ਸਿੰਘ ਨੂੰ ਇੰਸਟਾਗ੍ਰਾਮ ‘ਤੇ ਫਾਲੋ ਕਰ ਲਿਆ। ਪੌਪ ਸਟਾਰ ਰਿਹਾਨਾ ਵੀ ਸਿੰਘ ਸਾਬ ਜਗਮੀਤ ਸਿੰਘ ਦੀ ਫੈਨ ਬਣ ਗਈ ਹੈ।

ਜ਼ਰੂਰ ਪੜ੍ਹੋ: ਕੈਨੇਡਾ ਵਿੱਚ ਹੋਏ ਸੜਕ ਹਾਦਸੇ ਦੇ ਵਿੱਚ 3 ਪੰਜਾਬੀ ਵਿਦਿਆਰਥੀਆਂ ਦੀ ਮੌਤ

ਕੈਨੇਡਾ ਦੇ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਪੌਪ ਸਟਾਰ ਰਿਹਾਨਾ ਕਾਫ਼ੀ ਦਿਲਚਸਪੀ ਦਿਖਾ ਰਹੀ ਹੈ। ਉਂਝ ਦੇਖਿਆ ਜਾਵੇ ਤਾਂ ਪੌਪ ਸਟਾਰ ਰਿਹਾਨਾ ਕਿਸੇ ਵੀ ਲੀਡਰ ਦਾ ਸਮਰਥਨ ਨਹੀਂ ਕਰ ਰਹੀ। ਪਰ ਫਿਰ ਵੀ ਸਿੰਘ ਸਾਬ ਜਗਮੀਤ ਸਿੰਘ ਦੇ ਫੈਨ ਉਸਦੇ ਸਕਰੀਨ ਸ਼ਾਟਸ ਲੈ ਕੇ ਬਹੁਤ ਤੇਜ਼ੀ ਨਾਲ ਸੇਅਰ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇੰਸਟਾਗ੍ਰਾਮ ‘ਤੇ ਰਿਹਾਨਾ ਦਾ ਅਕਾਊਂਟ ਬੈਡਗਲਰੀਰੀ ਦੇ ਨਾਂ ਤੇ ਹੈ। ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਪੌਪ ਸਟਾਰ ਰਿਹਾਨਾ ਲਿਬਰਲ ਲੀਡਰ ਜਸਟਿਨ ਟਰੂਡੋ ਨੂੰ ਵੀ ਫਾਲੋ ਕਰ ਰਹੀ ਹੈ।

pop-star-rihanna-and-jagmeet-singh

ਪੌਪ ਸਟਾਰ ਰਿਹਾਨਾ ਦੇ ਇਸ ਸਮੇਂ ਇੰਸਟਾਗ੍ਰਾਮ ਤੇ 75.8 ਮਿਲੀਅਨ ਫਾਲੋਅਰਜ਼ ਹਨ। ਉਹ 1406 ਲੋਕਾਂ ਨੂੰ ਫਾਲੋ ਕਰਦੀ ਹੈ। ਪੌਪ ਸਟਾਰ ਰਿਹਾਨਾ ਜਸਟਿਨ ਟਰੂਡੋ ਅਤੇ ਜਗਮੀਤ ਸਿੰਘ ਤੋਂ ਇਲਾਵਾ ਰਿਹਾਨਾ ਫਰਾਂਸ ਦੇ ਰਾਸ਼ਟਰਪਤੀ ਲਇਮੈਨੁਅਲ ਮੈਕਰੋਨ ਅਤੇ ਕਮਲਾ ਹੈਰਿਸ ਨੂੰ ਫਾਲੋ ਕਰਦੀ ਹੈ। ਪੌਪ ਸਟਾਰ ਰਿਹਾਨਾ ਨੇ ਜਗਮੀਤ ਨੂੰ ਫਾਲੋ ਕਰਕੇ ਜਗਮੀਤ ਦੀ ਫੈਨ ਫਾਲੋਇੰਗ ਵਧਾ ਦਿੱਤੀ ਹੈ ਅਤੇ ਰਿਹਾਨਾ ਨੂੰ ਵੀ ਜ਼ਰੂਰ ਹੀ ਇਸ ਤੋਂ ਕੁਝ ਫਾਇਦਾ ਹੋਵੇਗਾ ਕਿਉਂਕਿ ਜਮਗੀਤ ਦੀ ਵੀ ਫੈਨ ਫਾਲੋਇੰਗ ਵੀ ਘੱਟ ਨਹੀਂ ਹੈ।