Corona in Canada: ਕੈਨੇਡਾ ਵਿੱਚ Corona ਮਰੀਜ਼ਾਂ ਦਾ ਇਲਾਜ ਕਰਨ ਲਈ 2 ਸਿੱਖ ਡਾਕਟਰਾਂ ਨੇ ਕਟਾਈ ਆਪਣੀ ਦਾੜੀ

2-sikh-doctors-cut-the-beards-for-corona-patients

Corona in Canada: ਕੈਨੇਡਾ ਵਿਚ ਰਹਿਣ ਵਾਲੇ 2 ਸਿੱਖ ਡਾਕਟਰ ਭਰਾਵਾਂ ਨੇ Coronavirus ਤੋਂ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਕਰਨ ਲਈ ਆਪਣੀ ਦਾੜੀ ਕਟਾ ਲਈ ਹੈ। ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਕਰਨ ਲਈ ਮਾਸਕ ਪਾਉਣਾ ਲਾਜ਼ਮੀ ਹੈ ਅਤੇ ਇਸੇ ਕਾਰਨ ਸਿੱਖ ਡਾਕਟਰ ਭਰਾਵਾਂ ਨੇ ਇਹ ਫੈਸਲਾ ਕੀਤਾ। ਮੀਡੀਆ ਦੀ ਖਬਰਾਂ ਵਿਚ ਆਖਿਆ ਗਿਆ ਹੈ ਕਿ ਮਾਂਟਰੀਅਲ ਵਿਚ ਰਹਿਣ ਵਾਲੇ ਫਿਜ਼ੀਸ਼ੀਅਨ ਸੰਜੀਤ ਸਿੰਘ ਸਲੂਜਾ ਅਤੇ ਉਨ੍ਹਾਂ ਦੇ ਨਿਊਰੋ-ਸਰਜਨ ਭਰਾ ਰੰਜੀਤ ਸਿੰਘ ਨੇ ਧਾਰਮਿਕ ਸਲਾਹਕਾਰ, ਪਰਿਵਾਰ ਅਤੇ ਦੋਸਤਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਦਾੜੀ ਕਟਾਉਣ ਦਾ ਫੈਸਲਾ ਕੀਤਾ ਸੀ।

2-sikh-doctors-cut-the-beards-for-corona-patients

ਮੈਕਗਿਲ ਯੂਨੀਵਰਸਿਟੀ ਹੈਲਥ ਸੈਂਟਰ (ਐਮ. ਯੂ. ਐਚ. ਸੀ.) ਨੇ ਬਿਆਨ ਜਾਰੀ ਕਰ ਦੱਸਿਆ ਕਿ ਸਿੱਖ ਹੋਣ ਕਾਰਨ ਉਨ੍ਹਾਂ ਦੀ ਦਾੜੀ ਉਨ੍ਹਾਂ ਦੀ ਪਛਾਣ ਦਾ ਇਕ ਅਹਿਮ ਹਿੱਸਾ ਹੈ ਪਰ ਇਸ ਨਾਲ ਉਨ੍ਹਾਂ ਨੂੰ ਮਾਸਕ ਪਾਉਣ ਵਿਚ ਦਿੱਕਤ ਆਉਂਦੀ ਸੀ। ਬਹੁਤ ਸੋਚ-ਵਿਚਾਰ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਦਾੜੀ ਕਟਾਉਣ ਦਾ ਫੈਸਲਾ ਕੀਤਾ। ਐਮ. ਯੂ. ਐਚ. ਸੀ. ਵਿਚ ਬਤੌਰ ਨਿਊਰੋ-ਸਰਜਨ ਕੰਮ ਕਰ ਰਹੇ ਰੰਜੀਤ ਸਿੰਘ ਨੇ ਆਖਿਆ ਕਿ ਅਸੀਂ ਕੰਮ ਨਾ ਕਰਨ ਦਾ ਵਿਕਲਪ ਚੁਣ ਸਕਦੇ ਸੀ, ਕੋਵਿਡ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਸਕਦੇ ਸੀ ਪਰ ਇਹ ਫਿਜ਼ੀਸ਼ੀਅਨ ਦੇ ਰੂਪ ਵਿਚ ਲਈ ਗਈ ਸਹੁੰ ਅਤੇ ਮਨੁੱਖਾਂ ਦੀ ‘ਸੇਵਾ’ ਦੇ ਸਿਧਾਂਤਾਂ ਖਿਲਾਫ ਹੁੰਦਾ। ਉਨ੍ਹਾਂ ਨੇ ਐਮ. ਯੂ. ਐਚ. ਸੀ. ਦੀ ਵੈੱਬਸਾਈਟ ‘ਤੇ ਪੋਸਟ ਇਕ ਵੀਡੀਓ ਸੰਦੇਸ਼ ਵਿਚ ਇਹ ਗੱਲ ਕਹੀ ਹੈ।