Corona in Punjab: ਕਪੂਰਥਲਾ ਦੇ ਬਾਜ਼ਾਰ ਵਿੱਚ 500 ਰੁਪਏ ਦਾ ਨੋਟ ਮਿਲਣ ਤੇ ਇਲਾਕੇ ਵਿੱਚ ਸ਼ਹਿਰ ਦਾ ਮਾਹੌਲ

terror-in-the-area-after-500-notes-were-found-in-the-market

Corona in Punjab: Corona ਨੂੰ ਲੈ ਕੇ ਚੱਲ ਰਹੇ ਲਾਕਡਾਊਨ ਦੌਰਾਨ ਇਕ ਪਾਸੇ ਲਗਾਤਾਰ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸ਼ਹਿਰ ‘ਚ ਦਹਿਸ਼ਤ ਫੈਲਾਉਣ ਲਈ ਸ਼ਰਾਰਤੀ ਅਨਸਰਾਂ ਵੱਲੋਂ 500 ਅਤੇ 2 ਹਜ਼ਾਰ ਦੇ ਨੋਟ ਲਗਾਤਾਰ ਸੁੱਟ ਕੇ ਜਾਂ ਤਾਂ ਦਹਿਸ਼ਤ ਫੈਲਾਈ ਜਾ ਰਹੀ ਹੈ ਜਾਂ ਇਹ ਨੋਟ ਕੋਰੋਨਾ ਦੀ ਬਿਮਾਰੀ ਫੈਲਾਉਣ ਵਾਸਤੇ ਸੁੱਟੇ ਜਾ ਰਹੇ ਹਨ। ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਗੰਭੀਰ ਨਜ਼ਰ ਨਹੀਂ ਆ ਰਿਹਾ।

ਇਹ ਵੀ ਪੜ੍ਹੋ: Corona in Punjab: ਪੰਜਾਬ ਦੇ ਮੋਗੇ ਜ਼ਿਲ੍ਹੇ ਵਿੱਚ ਇਕੱਠੇ 5 ਕੇਸ ਆਏ ਸਾਹਮਣੇ, ਇਲਾਕੇ ਵਿੱਚ ਸਹਿਮ ਦਾ ਮਾਹੌਲ

ਕਿਉਂਕਿ ਬੀਤੀ 2 ਮਈ ਨੂੰ ਵੀ ਰਾਤ ਕਰੀਬ 8 ਵਜੇ ਸੁਭਾਸ਼ ਚੌਂਕ ਦੇ ਬਰਤਨ ਬਾਜ਼ਾਰ ‘ਚ ਇਕ ਸਕੂਟਰੀ ਸਵਾਰ ਨੌਜਵਾਨ ਨੇ 8 ਨੋਟ 500 ਦੇ ਤੇ ਇਕ ਨੋਟ 2 ਹਜ਼ਾਰ ਦਾ ਸੁੱਟ ਕੇ ਸ਼ਹਿਰ ਵਿਚ ਦਹਿਸ਼ਤ ਪਾਈ ਗਈ ਸੀ ਅਤੇ ਪੁਲਸ ਨੇ ਵੀ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਾਰੇ ਇਲਾਕੇ ਨੂੰ ਸੀਲ ਕਰਦੇ ਹੋਏ ਡਾਕਟਰਾਂ ਦੀ ਟੀਮ ਨੂੰ ਨਾਲ ਲੈ ਕੇ ਨੋਟ ਲਿਫਾਫਿਆਂ ਵਿਚ ਬੰਦ ਕੀਤੇ ਗਏ ਸਨ। ਪਰ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਵੀ ਨੋਟਾਂ ਨੂੰ ਜਾਂਚ ਲਈ ਸਿਹਤ ਵਿਭਾਗ ਦੀ ਟੀਮ ਨੂੰ ਨਹੀਂ ਭੇਜਿਆ ਗਿਆ।

ਜਿਸ ਦੌਰਾਨ 6 ਮਈ ਨੂੰ ਫਿਰ ਦੋਬਾਰਾ ਕਿਸੇ ਸ਼ਰਾਰਤੀ ਅਨਸਰ ਵੱਲੋਂ ਕਪੂਰਥਲਾ ਦੇ ਮੇਨ ਸਦਰ ਬਾਜ਼ਾਰ ਵਿਖੇ ਕਰਫਿਊ ਖੁੱਲਣ ਦੌਰਾਨ ਦੋ ਨੋਟ 500-500 ਦੇ ਸੁੱਟ ਦਿੱਤੇ ਗਏ। ਜਦੋਂ ਲੋਕਾਂ ਨੇ ਉਨ੍ਹਾਂ ਨੋਟਾਂ ਨੂੰ ਦੇਖਿਆ ਤਾਂ ਲੋਕ ਸਹਿਮ ਗਏ ਤਾਂ ਉਨ੍ਹਾਂ ਨੇ ਥਾਣਾ ਸਿਟੀ ਦੀ ਪੁਲਸ ਨੂੰ ਸੂਚਿਤ ਕੀਤਾ। ਜਿਸ ਦੌਰਾਨ ਥਾਣਾ ਸਿਟੀ ਦੇ ਐੱਸਐੱਚਓ ਹਰਜਿੰਦਰ ਸਿੰਘ ਹੁੰਦਲ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਨੋਟਾਂ ਨੂੰ ਚੁੱਕ ਕੇ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਸਬੰਧੀ ਜਦੋਂ ਥਾਣਾ ਸਿਟੀ ਦੇ ਐੱਸਐੱਚਓ ਹਰਜਿੰਦਰ ਸਿੰਘ ਹੁੰਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਹਿਲਾ ਮਿਲੇ ਨੋਟ ਸਿਹਤ ਵਿਭਾਗ ਦੀ ਟੀਮ ਹਵਾਲੇ ਕਰ ਦਿੱਤੇ ਗਏ ਹਨ ਅਤੇ ਜੋ ਨੋਟ ਬੁੱਧਵਾਰ ਨੂੰ ਮਿਲੇ ਸਨ, ਉਹ ਜਿਸ ਵਿਅਕਤੀ ਦੇ ਡਿੱਗੇ ਸਨ, ਉਸ ਨੂੰ ਵਾਪਸ ਕਰ ਦਿੱਤੇ ਗਏ ਹਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।