ਬਰਨਾਲਾ ਵਿੱਚ ਤੇਜ਼ ਹਵਾਵਾਂ ਅਤੇ ਬਾਰਸ਼ ਨੇ ਸਬਜ਼ੀਆਂ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ

The strong winds and rains in Barnala have caused severe damage to the vegetable crop

ਬਰਨਾਲਾ ‘ਚ ਚੱਲੀ ਤੇਜ਼ ਹਨੇਰੀ ਤੇ ਮੀਂਹ ਕਰਕੇ ਸਬਜ਼ੀਆਂ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ।  ਸਬਜ਼ੀ ਕਾਸ਼ਤਕਾਰਾਂ ਅਨੁਸਾਰ ਕੱਦੂ, ਭਿੰਡੀ, ਕਕੜੀ, ਖੀਰਾ ਆਦਿ ਸਬਜ਼ੀਆਂ ਦਾ ਵੱਧ ਨੁਕਸਾਨ ਹੋਇਆ ਹੈ। ਠੇਕੇ ’ਤੇ ਜ਼ਮੀਨ ਲੈ ਕੇ ਸ਼ਬਜ਼ੀ ਉਗਾਉਣ ਵਾਲਿਆਂ ਨੂੰ ਦੁੱਗਣੀ ਮਾਰ ਪਈ ਹੈ।

ਸ਼ੰਭੂ ਸਿੰਘ ਨੇ ਦੱਸਿਆ ਕਿ 70 ਹਜ਼ਾਰ ਪ੍ਰੀਤ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਕਰ ਰਹੇ ਹਨ। ਉਨ੍ਹਾਂ ਕਿਹਾ ਹੁਣ ਮੀਂਹ ਅਤੇ ਤੇਜ਼ ਹਨੇਰੀ ਨੇ ਸਬਜ਼ੀਆਂ ਦੀ ਫ਼ਸਲ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ

ਪਲਟਨ ਸਿੰਘ ਅਤੇ ਰਾਣੀ ਦੇਵੀ ਨੇ ਦੱਸਿਆ ਕਿ 3 ਏਕੜ ਜਮੀਨ ਠੇਕੇ ਉੱਤੇ ਲੈ ਕੇ ਫ਼ਸਲ ਦੀ ਬਿਜਾਈ ਕੀਤੀ ਹੈ। ਪਹਿਲਾਂ ਹੀ ਕੋਰੋਨਾ ਦੇ ਚੱਲਦੇ ਉਨਾਂ ਨੂੰ ਸਬਜ਼ੀਆਂ ਦਾ ਮੰਡੀ ਵਿੱਚ ਠੀਕ ਮੁੱਲ ਨਹੀਂ ਮਿਲ ਰਿਹਾ। ਦੂਜਾ ਮੀਂਹ ਨਾਲ ਫ਼ਸਲ ਖ਼ਰਾਬ ਹੋ ਗਈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ