ਦੇਸ਼ ਵਿੱਚ ਮੌਨਸੂਨ ਦਾ ਮੌਸਮ ਸ਼ੁਰੂ ਹੋਣ ਜਾ ਰਿਹਾ ਹੈ। ਦੱਖਣੀ-ਪੱਛਮੀ ਮੌਨਸੂਨ ਅੱਜ ਕੇਰਲਾ ਪਹੁੰਚ ਜਾਏਗੀ। ਇਸੇ ਸਮੇਂ ਦੌਰਾਨ ਕੇਰਲਾ ਵਿਚ ਮੌਨਸੂਨ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਹੈ।
ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੱਖਣੀ-ਪੱਛਮੀ ਮੌਨਸੂਨ ਦੇ ਕੇਰਲਾ ਪਹੁੰਚਣ ਲਈ ਸਥਿਤੀਆਂ ਸਾਜ਼ਗਾਰ ਹਨ ਤੇ ਅੱਜ ਇਹ ਸੂਬੇ ਦੇ ਆਸਮਾਨ ’ਤੇ ਛਾ ਜਾਵੇਗੀ। ਕੇਰਲਾ ’ਚ ਸਥਾਨਕ ਪੱਧਰ ਉਤੇ ਮੀਂਹ ਵੱਖ-ਵੱਖ ਇਲਾਕਿਆਂ ’ਚ ਪਹਿਲਾਂ ਨਾਲੋਂ ਜ਼ਿਆਦਾ ਪੈ ਰਿਹਾ ਹੈ।
ਸੈਟੇਲਾਈਟ ਤੋਂ ਪ੍ਰਾਪਤ ਤਸਵੀਰਾਂ ’ਚ ਕੇਰਲਾ ਤੱਟ ’ਤੇ ਜ਼ਿਆਦਾ ਬੱਦਲ ਛਾਏ ਨਜ਼ਰ ਆ ਰਹੇ ਹਨ। ਵਿਭਾਗ ਨੇ ਕਿਹਾ ਕਿ ਜਿਹੋ-ਜਿਹੀ ਸਥਿਤੀ ਬਣ ਰਹੀ ਹੈ, ਅਗਲੇ 24 ਘੰਟਿਆਂ ਦੌਰਾਨ ਕੇਰਲਾ ਵਿਚ ਮੀਂਹ ਜ਼ਿਆਦਾ ਪੈਣ ਦੇ ਅਸਾਰ ਬਣ ਰਹੇ ਹਨ।